ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/127

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੈਂ ਸੁੰੰਞੀ

ਮੈਂ ਸੁੰਞੀ, ਮੈਂ ਸੁੰੰਵੀ ਵੇ ਲੋਕਾ, ਖੱਲੜ ਮੇਰਾ ਖਾਲੀ,
ਸੱਖਣਾ ਇਹ ਕਲਬੂਤ ਮਿਰਾ, ਪਿਆ ਉਡਦਾ ਆਲ ਦੁਆਲੀ।
ਛੁੱਟ ਗਏ ਸਭ ਸਾਕ ਤੇ ਨਾਤੇ, ਟੁੱਟ ਗਈ ਭਾਈ-ਵਾਲੀ,
ਸ਼ੀਰੀ ਦੁਨੀਆਂ ਨਾਲ ਨਾ ਕੋਈ, ਟੁੱਟੀ ਪੇੜ ਤੋਂ ਡਾਲੀ।
ਟੁੱਟ ਪਈ ਕਿਸ ਉੱਚੇ ਦੇ ਸੰਗੋਂ? ਹੋ ਗਈ ਭੈੜੇ ਹਾਲੀ,
ਰੋਲ ਲੰਘਾਊਆਂ ਫੀਤੀ ਫੀਤੀ ਕੀਤੀ ਵਾਂਗ ਪਰਾਲੀ।
ਦਰਦਾਂ ਵਾਲਿਓ ਦਰਦ ’ਚ ਆਓ, ਆਖੋ ਜਾ ਮੇਰੇ ਮਾਲੀ,
ਹੌਲੀ ਕੱਖਾਂ ਤੋਂ ਅਜ ਹੋ ਰਹੀ, ਨਾਲ ਪ੍ਰੇਮ ਜੋ ਪਾਲੀ।
ਡਗ ਮਗ ਡੋਲੇ, ਥਰ ਥਰ ਕੰਬੇ, ਹਿਲਦੀ ਵਾਂਗਰ ਡਾਲੀ,
ਠੇਡਾ ਲੱਗਾ, ਰਾਹ ਵਿਚ ਢੱਠੀ, ਕਿਸੇ ਨਾ ਆਣ ਉਠਾਲੀ।
ਉਖੜੀ ਲੱਗਾ, ਟਟੜੀ ਜੁੜ ਜਾਂ, ਦਸੋ ਚਾਲ ਸੁਚਾਲੀ,
ਹੇ ਭਰਪੂਰੋ ਝੋਲੀ ਭਰ ਦਿਓ, ਆਈ ਦਰ ਤੇ ਸਵਾਲੀ।
ਰਸ ਰਸ ਭਰ ਜਾਂ, ਭਰ ਭਰ ਡੁਲ੍ਹਾਂ, ਵੰਗਾਂ ਹਾੜ ਸਿਆਲੀ,
ਵਗਦੀ ਜਾਵਾਂ, ਵੰਡਦੀ ਜਾਵਾਂ, ਮੂਲ ਨਾ ਹੋਵਾਂ ਖਾਲੀ।
ਨਾ ਹੱਸਾਂ, ਨਾ ਹੁੱੱਸਾਂ, ਹੁੱਟਾਂ, (ਮੇਰਾ) ਵਾਲੀ ਮੇਰੇ ਨਾਲੀ,
ਰੋਵਾਂ, ਹੱਸਾਂ, ਪਹਿਰਾਂ, ਫਾੜਾਂ, ਸਾਈਂ ਰਖੇ ਸੰਭਾਲੀ।

੧੨੨