ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਸਤ੍ਰੀ ਨੂੰ
ਤੂੰ ਕਿਰਤ ਹੈਂ ਕਰਤਾਰ ਦੀ, ਹੁਨਰ ਰਬ-ਹੁਨਰੀ ਦਾ,
ਸੁਣ੍ਹਪ, ਸੁਬਕਤਾ, ਪਿਆਰ, ਹਮਦਰਦੀ, ਸੁਹਲਤਾ, ਨਜ਼ਾਕਤ ਦਾ
ਅਵਤਾਰ।
ਤੂੰ ਸਿਰਤਾਜ ਆਰਟਿਸਟ ਹੈਂ,
ਬੁਤ ਘੜਣੇ ਤੇਰਾ ਕੰਮ,
ਮੂਰਤਾਂ ਵਾਹੁਣੀਆਂ ਤੇਰਾ ਸ਼ੁਗਲ,
ਸੰਵਾਰਨਾ, ਬਣਾਣਾ ਤੇਰਾ ਕਦੀਮੀ ਸੁਭਾਵ,
ਕਵਿਤਾ ਕਹਿਣੀ ਤੇਰੀ ਨਿਤ ਦੀ ਖੇਡ।
ਤੂੰ ਹੈਂ ਬੇ-ਮਿਸਾਲ, ਹਸਤੀ ਤੇਰੀ ਲਾ-ਜ਼ਵਾਲ, ਹੁਸਨ ਤੇਰਾ ਕਾਇਮ
ਦਾਇਮ
ਉਫ਼!
ਤੂੰ ਫੁੱਲ ਸੈਂ, ਤੈਨੂੰ ਕਿਸੇ ਆਦਰ ਨਾਲ ਨਾ ਸੁੰੰਘਿਆ,
ਤੂੰ ਸੁਣ੍ਹਪ ਸੈਂ, ਤੈਨੂੰ ਕਿਸੇ ਸਤਿਕਾਰ ਨਾਲ ਨਾ ਵੇਖਿਆ,
ਤੂੰ ਪਿਆਰ ਸੈਂ, ਕਿਸੇ ਤੈਨੂੰ ਪਿਆਰਿਆ ਨਾ,
ਤੂੰ ਸਭ ਦੀ ਹੋਈਓਂਂ, ਕੋਈ ਤੇਰਾ ਨਾ ਹੋਇਆ,
ਤੂੰ ਹੁਨਰ ਸੈਂ ਅਰਸ਼ੀ, ਕੋਈ ਕਦਰਦਾਨ ਨਾ ਮਿਲਿਆ ਤੈਨੂੰ,
ਤੂੰ ਆਜ਼ਾਦੀ ਸੈਂ, ਸਦਾ ਬੰਨ੍ਹਣਾਂ ’ਚ ਬੰਨ੍ਹੀ ਗਈ, ਕੈਦਾਂ 'ਚ ਕੜੀ ਗਈ
੧੨੩