ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਲਾਕ ਮਰਦ ਨੇ ਪਾਖੰਡ ਖੇਡਿਆ-ਤੈਨੂੰ ਪੂਜ ਬਣਾਇਆ,
ਬੰਨ੍ਹ ਬਹਾਇਆ ਤੈਨੂੰ,
ਬਸਤ੍ਰਾਂ ਦੀਆਂ ਰੱਸੀਆਂ ਨਾਲ,
ਗਹਿਣਿਆਂ ਦੀਆਂ ਕੁੜੀਆਂ ਨਾਲ।
ਬੇ-ਜ਼ਬਾਨ ਤਰਸ-ਯੋਗ ਬੁਤ ਬਣਾ,
ਮਨ-ਮਰਜ਼ੀ ਦੀ ਪੂਜਾ ਲਈ,
ਘਰ ਮੰਦਰ ਵਿਚ ਅਸਬਾਪਣ ਕੀਤਾ ਤੈਨੂੰ।

ਤੂੰ ਦੇਵੀ ਮੰਦਰ ਦੀ,
ਮੰਦਰ ਪੁਜਾਰੀ ਦੀ ਮਰਜ਼ੀ ਨਾਲ ਖੁਲ੍ਹਦਾ,
ਪੁਜਾਰੀ ਦੀ ਮਰਜ਼ੀ ਨਾਲ ਬੰਦ ਹੁੰਦਾ,
ਪੂਜਯ ਪੁਜਾਰੀ ਦੇ ਪਿੰਜਰੇ ਵਿਚ,
ਇਕ ਸਜਿਆ ਖਿਡੌਣਾ,
ਇਕ ਸ਼ਿੰਗਾਰਿਆ ਮੁਰਦਾ!
ਘੁਟ ਮਾਰਿਆ ਤੈਨੂੰ ਖਿੜੇ ਫੁੱਲ ਨੂੰ,
ਮਰਦ-ਮਰਜ਼ੀ ਨੇ,
ਆਪਣੀ ਗਉਂ ਲਈ।

ਪੂੰਜੀ ਪਤੀ ਮਰਦ ਨੇ ਇਸਤ੍ਰੀ ਆਰਟਿਸਟ ਨੂੰ ਮੁਲ ਲੈ ਲਿਆ-
ਤੂੰ ਉਸ ਦੇ ਹੁਕਮ ਅੰਦਰ ਨ੍ਰਿਤ ਕੀਤਾ,
ਉਸ ਦੇ ਇਸ਼ਾਰੇ ਤੇ ਮੂਰਤਾਂ ਲੀਕੀਆਂ,
ਡਰਦੀ ਤ੍ਰਹਿੰਦੀ ਨੇ ਬੁਤ ਘੜੇ,

੧੨੪