ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜਿਹੋ ਜਿਹੇ ਉਸ ਆਖੇ,
ਜਿਹੋ ਜਿਹੇ ਉਸ ਚਾਹੇ,
ਕੁੱਤੇ ਕਤੂਰੇ,
ਬਿਲੂ ਬਲੂੰਗੜੇ।
ਹੁਨਰ ਨਾ ਰਿਹਾ-ਹੁਨਰਨ ਨਾ ਰਹੀ,
ਮੁਸ਼ੱਕਤਾਂ ਮਾਰੀ ਇਕ ਲੋਥ ਰਹੀ, ਬਸ।
ਹੁਸ਼ਿਆਰ ਮਰਦ-ਚਾਲਾਕ ਚੋਰ ਨੇ, ਸਦਾ ਫਰੇਬ ਖੇਡ ਤੇਰੇ ਨਾਲ,
ਤੈਨੂੰ ਨਾਵਾਂ ਦੀਆਂ ਫਲਾਹੁਣੀਆਂ ਦਿਤੀਆਂ ਤੇ ਆਪਣਾ ਬੇ-ਦਾਮ
ਗ਼ੁਲਾਮ ਬਣਾਇਆ।
ਤੈਨੂੰ ਮਾਤਾ ਆਖ, ਨਾ-ਮੁਰਾਦ ਬੇ-ਆਵਾਜ਼ ਮਸ਼ੀਨ ਬਣਾਇਆ
ਤੈਨੂੰ ਅਰਧ-ਅੰਗੀ ਆਖ, ਉਮਰ ਗੋਲਾ ਕੀਤਾ,
ਤੈਨੂੰ ਭਗਨੀ ਆਖ, ਰੋਟੀਆਂ ਦਾ ਮੁਥਾਜ ਰਖਿਆ,
ਤੈਨੂੰ ਪਤੀ-ਬਰਤਾ ਆਖ, ਹੈਵਾਨੀ ਖਾਹਸ਼-ਪੂਰਤੀ ਦਾ ਹਥ-
ਠੋਕਾ ਬਣਾਇਆ,
ਤੈਨੂੰ ਸਤੀ ਆਖ, ਮੁਰਦਿਆਂ ਦੀਆਂ ਲੋਥਾਂ ਨਾਲ ਸਾੜਿਆ।
ਹੈਵਾਨ ਇਨਸਾਨ ਨੇ ਤੇਰੇ ਤੇ ਸਦਾ ਜ਼ੁਲਮ ਕੀਤੇ-
ਤੇਰੇ ਖੇੜੇ ਤੋਂ ਖੁਸ਼ਬੂ ਨੂੰ ਨੀਚਤਾ ਨਾਲ ਕੁਚਲਿਆ,
ਤੇਰੀ ਸਦ-ਜਵਾਨ ਤੇ ਉਡਾਰ ਆਤਮਾ ਨੂੰ ਬਲਦੀਆਂ ਮਸ਼ਾਲਾਂ
ਨਾਲ ਧੁਆਂਖਿਆ,
ਤੈਨੂੰ ਅਸ਼ਕਤ,ਅਸਮ੍ਰਥ ਰਖ,ਤੇਰੀ ਰਖਵਾਲੀ ਦਾ ਬੀੜਾ ਚੁੱਕਿਆ।
੧੨੫