ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/131

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਰਦ-ਫਲਸਫੀ ਨੇ, ਝੂਠੇ ਲਫਾਫੇ ਬਣਾ, ਤੈਨੂੰ ਝੁਠਾਇਆ,
ਆਪਣੀ ਪਸਲੀ ਤੋਂ ਬਣੀ, ਮਰਦ ਬਿਨ ਅਧੂਰੀ, ਆਖਿਆ,
ਕਮਜ਼ੋਰ ਸਰੀਰੀ, ਹਿਫ਼ਾਜ਼ਤ ਦਾ ਲੋੜਕੂ ਚੰਗੇਰਾ-ਅੱਧ ਦੱਸਿਆ,
ਨਰਮ ਦਿਲ, ਦਿਮਾਗ਼ ਹੀਣ, ਸੋਹਣੀ ਤਿਤਰੀ ਆਖਿਆ,
ਖੰਡ ਲਪੇਟੀ, ਵਿਹੁਲੀ ਗੰਦਲ ਦੱਸਿਆ।

ਪਸ਼ੂ ਪਤੀ ਨੇ ਤੈਨੂੰ ਆਪਣਾ ਮਨਕੂਲਾ ਮਾਲ ਸਮਝਿਆ,
ਜਿਵੇਂ ਉਹਦਾ ਪਰਨਾ, ਉਹਦੀ ਜੁੱਤੀ, ਤਿਵੇਂ ਉਹਦੀ ਇਸਤ੍ਰੀ।
ਖੋਟਿਆਂ ਦਾ ਖੋਟਾ, ਤੈਨੂੰ ਕੈਦ ਕਰ ਕੇ, ਮੁੜ ਮਿਹਰਬਾਨ
ਬਣਿਆ।
ਆਖਦਾ-ਕੋਈ ਅੱਖ ਚੁਕ ਨਾ ਵੇਖੇ ਨਮੇਰੀ ਇਸਤ੍ਰੀ ਵੱਲ,
ਸਦਾ ਮਹਿਫ਼ੂਜ਼ ਰਹੇ ਮੇਰੀ ਇਸਤ੍ਰੀ, ਮੇਰੇ ਕੈਦ-ਖਾਨੇ ਵਿਚ,
ਸਦਾ ਹਿਫ਼ਾਜ਼ਤ ਕਰਾਂ ਮੈਂ, ਇਸ ਬੇ-ਦਿਲ ਬੇ-ਦਿਮਾਗ਼
ਗਠੜੀ ਦੀ।

ਮਰਦ ਸਮਾਜ ਨੇ ਸਦਾ ਤੇਰੀ ਆਵਾਜ਼ ਕੁਚਲੀ,
ਤੇਰੇ ਵਲਵਲੇ ਰੋਕੇ,
ਤੇਰੀਆਂ ਖਾਹਸ਼ਾਂ ਨੱਪੀਆਂ,
ਤੇਰੀ ਖੁਰਾਕ ਮਰਦ-ਮਰਜ਼ੀ ਦੀ,
ਤੇਰੀ ਤਾਲੀਮ ਮਿਣਵੀਂ ਮਿਚਵੀਂਂ,
ਕਿ ਤੂੰ ਅੱਛੀ ਬਵਰਚਣ ਬਣੇ, ਅੱਛੀ ਖਿਡਾਵੀ,
ਪਤੀ ਪਰਾਮਤਮਾ ਦੀ ਪੁਜਾਰਨ ਸਾਦਿਕ।

੧੨੬