ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਦ ਰਾਜ ਨੇ ਤੈਨੂੰ ਕਦੀ ਕੁਸਕਣ ਨਾ ਦਿੱਤਾ,
ਤੇਰੀ ਹੈਸੀਅਤ ਨੀਵੀਂ, ਤੇਰੀ ਕਰਾਮਾਤ ਨੀਵੀਂ,
ਤੂੰ ਰਹੀਓਂ ਮਰਦ-ਮਾਲਕ ਦੀ ਇਕ ਲੌਂਡੀ,
ਮਾਲਕ ਦੀ ਮਰਜ਼ੀ, ਤੇਰੀ ਮਰਜ਼ੀ,
ਮਾਲਕ ਦੀ ਖੁਸ਼ੀ, ਤੇ ਖੁਸ਼ੀ,
ਤੂੰ ਮਾਲਕ ਦੀ, ਤੇਰਾ ਸਭ ਕੁਛ ਮਾਲਕ ਦਾ,
ਤੇਰੀ ਨਾ ਦਾਦ, ਨਾ ਫਰਯਾਦ,
ਮਾਲਕ ਬਦਲੀ ਦਾ ਹੱਕ ਭੀ ਨਾ।

ਇਸਤ੍ਰੀ ਸਦਾ ਦੱਬੀ ਰਹੀ ਤੇ ਮਰਦ ਸਦਾ ਨਾ-ਕਾਮ,
ਹੇ ਇਸਤ੍ਰੀ, ਉਠ! ਸ਼ਾਇਦ ਤੂੰ ਕਾਮਯਾਬ ਬੀਵੇਂ,
ਉੱਠ, ਕਿ ਬਹਿਣ ਦਾ ਵੇਲਾ ਨਹੀਂ,
ਜਾਗ, ਕਿ ਸਾਉਣ ਦਾ ਸਮਾਂ ਨਹੀਂ,
ਜ਼ਮਾਨਾ ਤੇ ਉਡੀਕ ਵਿਚ ਹੈ,
ਕੁਦਰਤ ਤੇਰੇ ਇੰਤਜ਼ਾਰ ਵਿਚ,
ਰੱਬ ਤੇਰੇ ਇਸਤਕਬਾਲ ਲਈ ਖੜਾ ਹੈ,
ਰੱਬਤਾ ਤੇਰੀ ਆਓ-ਭਾਗਤ ਲਈ!

ਨੀਂਦਰ ਤਿਆਗ, ਦਲਿਦਰ ਛੋੜ, ਸੰਭਾਲ ਪੱਲਾ ਤੇ ਹੋ ਖੜੀ
ਆਪਣੇ ਆਸਰ,
ਤੋੜ ਕੰਧਾਂ, ਭੰਨ ਪਿੰਜਰੇ, ਛੋੜ ਜਿੰਦ-ਕੁਹਣੀਆਂ ਰਸਮਾਂ,
ਖੁਦ-ਗਰਜ਼ ਮਰਦ ਮਾਹਣੂਆਂ ਦੀਆਂ ਤੇਰੇ ਲਈ ਪਾਈਆਂ ਲੀਕਾਂ,

੧੨੭