ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮੈਂ ਪਿਲਪਲੀ ਹਾਂ, ਮੈਂ ਪੋਲੀ,
ਮੈਂ ਰਸ ਭਰੀ ਹਾਂ, ਖਟ-ਮੱਠੀ,
ਭਖ ਭਖ ਭਖ ਭਖ ਭਖ ਕਰਦੀ,
ਰਸ ਰਸ ਰਸ ਰਸ ਰਸ ਭਰਦੀ,
ਮੈਂ ਨੁਚੜ ਨੁਚੜ ਪਈ ਪੈਨੀ ਆਂ,
ਕੋਈ ਆਣ ਨਿਚੋੜੇ ਮੈਨੂੰ!
ਮੈਂ ਏਵੇਂ ਕਦੀ ਨਾ ਰਹਿਣਾ,
ਕੋਈ ਆਣ ਲਿਤਾੜੇ ਮੈਨੂੰ!
ਮੈਂ ਆਪ ਉਖੜ ਪੈਣਾ,
ਕੋਈ ਆਣ ਉਖਾੜੇ ਮੈਨੂੰ,
ਮੈਂ ਮਿਧੜਨ ਨੂੰ ਪਕੜੇਨੀ ਆਂ,
ਕੋਈ ਆਣ ਧਾੜੇ ਮੈਨੂੰ!
ਜੱਫੀ ਚ ਲੈ ਲਏ ਕੋਈ,
ਹਿਕ ਨਾਲ ਲਗਾਵੇ ਕੋਈ,
ਕੋਈ ਗੁੱਛੂ ਮੁੱਛ ਕਰ ਲਏ,
ਹਿਲਣ ਨਾ ਦੇਵੇ ਮੈਨੂੰ,
ਮੇਰਾ ਅੰਗ ਅੰਗ ਭੰਨ ਦੇਵੇ,
ਭੰਨ ਫੇਰ ਬਣਾਵੇ ਮੈਨੂੰ!
੧੩੨