ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੀਹ ਹੋ ਜਾਂਦਾ?
ਉਫ਼!
ਹੁਸਨ ਜਾਣਾ ਹੀ ਸੀ,
ਜਵਾਨੀ ਮੁੱਕਣੀ ਹੀ ਸੀ,
ਖੇੜਾ ਉਡਣਾ ਹੀ ਸੀ,
ਸ਼ਾਖ ਟੁੱਟਣੀ ਹੀ ਸੀ,
ਸਹਾਰਾ ਮੁੱਕਣਾ ਹੀ ਸੀ,
ਤੁਲ ਸੁੱਕਣੀ ਹੀ ਸੀ।
ਕੀਹ ਹੁੰਦਾ?
ਜੇ ਮੈਂ ਭੀ ਵੇਖ ਲੈਂਦਾ,
ਮੈਂ ਭੀ ਚੱਖ ਲੈਂਦਾ,
ਮੈਂ ਭੀ ਮਾਣ ਲੈਂਦਾ,
ਮੈਂ ਭੀ ਬੈਠ ਲੈਂਦਾ,
ਮੈਂ ਭੀ ਗਾ ਲੈਂਦਾ,
ਮੈਂ ਭੀ ਭਿੱਜ ਲੈਂਦਾ,
ਤੇਰਾ ਹਸਾਨ ਹੁੰਦਾ ਮੈਂ ਗਰੀਬ ਉੱਤੇ,
ਗਰੀਬ ਜਿਊ ਪੈਂਦਾ ਇਕ ਸਦਕਾ ਤੇਰੇ।
ਕੀ ਲਿਓ ਈ?
੧੩੩