ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇਸਤੀ ਲੋੜੀ ਮੈਂ ਅਨੇਕ ਵਾਰ, ਹੋਈ ਨਾਂਹ,
ਮੋਇਆ ਮੈਂ ਹਜ਼ਾਰ ਵਾਰ, ਜੀਵਿਆ ਮੁੜ ਮੁੜ,
ਨੇਸਤਿਆ ਕਈ ਵਾਰ, ਹਸਤਿਆ ਫਿਰ ਫਿਰ,
ਗਵਾਚ ਗਿਆ ਮੈਂ ਬੇਅੰਤ ਵਾਰ, ਲਭ ਪਿਆ ਮੁੜ ਪਰ,
ਖੁੰਝ ਗਿਆ ਇਸ ਰਾਹ ਨੂੰ ਮੈਂ ਕਈ ਵਾਰ, ਪਰ ਖੁੰਝਿਆ
ਨਾ ਇਹ ਰਾਹ ਕਦੀ ਮੈਨੂੰ,
ਇਹ ਰਾਹ ਹੋਇਆ ਮੇਰੇ ਲਈ ਤੇ ਮੈਂ ਇਸ ਰਾਹ ਲਈ,
ਇਹ ਅਮੁਕ ਰਾਹ ਹੈ ਮੇਰਾ, ਮੈਂ ਰਾਹੀ ਇਸ ਰਾਹ ਦਾ।

ਬਹੁਤ ਰੱਬ ਮੈਂ ਮੰਨੇ, ਬਹੁਤ ਪੂਜਾ ਮੈਂ ਕੀਤੀਆਂ,
ਬਹੁਤ ਤਪ ਮੈਂ ਸਾਧੇ, ਬਹਤ ਮੱਨਤਾਂ ਮੈਂ ਮੰਨੀਆਂ,
ਬਹੁਤ ਗ੍ਰੰਥ ਮੈਂ ਪੜ੍ਹੇ, ਬਹੁਤ ਗਿਆਨ ਮੈਂ ਘੋਖੇ,
ਬਹੁਤ ਗੁਰੂ ਮੈਂ ਕੀਤੇ, ਬਹੁਤ ਚੇਲੇ ਮੈਂ ਮੁੰਨੇ,
ਮੁਸ਼ੱਕਤਾਂ ਬਹੁਤ ਕੀਤੀਆਂ ਮੈਂ, ਸੋਚਾਂ ਬਹੁਤ ਸੋਚੀਆਂ,
ਭਗਤ ਬੜੀ ਕੀਤੀ ਮੈਂ, ਸਮਾਧੀਆਂ ਲਗਾਈਆਂ,
ਮੁੱਕਾ ਨਾ ਮੇਰਾ ਪੈਂਡਾ, ਮਿਲਆ ਨਾ ਕੋਈ ਟਿਕਾਣਾ, ਮੈਂ
ਬੇ-ਟਿਕਾਣੇ ਨੂੰ।
ਨਿਰਜਨ ਜੰਗਲਾਂ ਵਿੱਚ ਨੱਸ ਗਿਆ ਮੈਂ, ਆਬਾਦੀਆਂ ਛੱਡ ਕੇ,
ਸ਼ਾਂਤੀ ਨਾ ਮਿਲੀ ਮੈਨੂੰ, ਰੋਸਾ ਤੇ ਕ੍ਰੋਧ ਵਧੇ,
ਕੁਦਰਤ ਸੋਹਣੀ ਕੋਝੀ ਤੱਕੀ ਮੈਂ, ਤੇ ਮਸਤਿਆ ਕਦੀ ਕਦੀ,
ਮਿਲਿਆ ਨਾ ਅਖੰਡ ਅਨੰਦ ਕਦੀ ਮੈਨੂੰ।

੧੦