ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਫਰੇਬ
ਮੈਂ ਉਡੀਕਦੀ ਰਹੀ, ਸਾਰੀ ਰਾਤ,
ਤਾਰੇ ਗਿਣ ਗਿਣ ਕੱਢੀ ਅੱਖਾਂ ਚੋਂ, ਸਾਰੀ ਰਾਤ,
ਤੂੰ ਨਾ ਆਇਓਂ।
ਸਵੇਰ ਸਾਰ ਥੱਕ ਗਈ ਮੈਂ,
ਅੱਖ ਲਗ ਗਈ ਮੇਰੀ,
ਤੇ ਤੂੰ ਗਲਵੱਕੜੀ ਆਣ ਪਾਈ, ਸੁਫਨੇ ਅੰਦਰ।
ਫਰੇਬਾਂ ਵਾਲਿਆ,
ਜੇ ਆਉਣਾ ਸਾਈ ਇਉਂ ਸੁਫ਼ਨਿਆਂ ਅੰਦਰ,
ਧਿਙਾਣੇ ਮੈਂ ਜਗਰਾਤੇ ਕੱਟੇ, ਰਾਤਾਂ ਕਾਲੀਆਂ।
੧੬