ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/23

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮੇਲ-ਸਮੇਂ ਕਿਹੇ ਥੋੜੇ, ਥੋੜ੍ਹ-ਚਿਰੇ, ਅਖ-ਪਲਕਾਰੇ!
ਮਿਲਣਾ ਹੱਸ ਵੱਸ ਕੇ, ਮੁਸਕ੍ਰਾਹਟ ਨਾਲ, ਜਦ ਮਿਲਣਾ ਪਏ,
ਵਿਛੜਨਾ ਵੱਸ ਰੱਸ ਕੇ, ਇਕ ਮੱਧਮ ਜਿਹੀ ਯਾਦ ਵਿਚ, ਜਦ
ਵਿਛੜਨਾ ਪਏ।
ਇਹ ਹਨ ਚਲਦੇ ਮੇਲੇ, ਸਵਾਦ ਜੀਵਨ ਦੇ।

(੨)


ਫਿਰਦੀ ਸਾਂ ਮੈਂ ਅਣ-ਜਾਤੀ, ਅਣ-ਪਛਾਤੀ, ਆਪੇ ਲੱਗੀ ਕਿਸੇ
ਤਲਾਸ਼ ਵਿਚ,
ਖਲੋਣ ਨਾ ਸੀ ਮੈਨੂੰ, ਨਾ ਵਿਹਲ ਮੇਰਾ, ਇਕ ਵਹਿਸ਼ਤ ਸੀ ਬੱਸ।
ਅਧੀਰ ਹੋਈ ਦੌੜਦੀ ਸਾਂ ਮੈਂ, ਨਾ-ਮਲੂਮ ਕਸੇ ਧੀਰ ਦੀ ਸੇਧ ਤੇ।
ਸਮੇਂ ਦਾ ਚੇਤਾ ਨਹੀਂ ਸੀ ਮੈਨੂੰ, (ਸਮਾਂ ਬਣਨ ਤੋਂ ਪਹਿਲੋਂ ਬਣੀ
ਸੀ ਮੇਰੀ ਢੂੰਡ)
ਥਕਾਵਟ ਨਾ ਸੀ, ਨਾ ਮੌਤ ਮੈਨੂੰ, ਬਸ ਗਰਦਸ਼ ਸੀ, ਤਲਾਸ਼।

ਢੂੰਡ ਮਾਰੇ ਜੰਗਲ ਸਾਰੇ, ਵਸਤੀਆਂ ਸਾਰੀਆਂ,
ਟਿਕਾਣੇ ਸਾਰੇ, ਸਰਾਵਾਂ ਸਾਰੀਆਂ,
ਨਾ ਮੁੱਕੀ ਮੇਰੀ ਢੂੰਡ, ਨਾ ਪੁੱਗਾ ਮੇਰਾ ਪੰਧ,
ਨਾ ਮਿਲਿਆ ਮੈਨੂੰ ਮੇਰਾ, ਨਾ ਹੋਈ ਮੈਨੂੰ ਧੀਰ,
ਮੈਂ ਮੁਕ ਚਲੀ ਤੇ ਆ ਮਿਲਆ ਮੈਨੂੰ 'ਉਹ' ਆ-ਮੁਹਾਰਾ।
ਇਉਂ ਜਾਪੇ, ਜਿਉਂ ਵਿਛੜੇ ਨਹੀਂ ਸੀ ਕਦੀ, ਅਸੀਂ ਸਦਾ ਮਿਲੇ

੧੮