ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਨਨ੍ਹੀ ਜਿੰਦੜੀ ਮੇਰੀ
ਹਾ!
ਜਗ ਸਾਰਾ ਮਾਰਨ ਨੂੰ ਦੌੜਦਾ, ਖਾਣ ਨੂੰ,
ਝਈਆਂ ਲੈ ਲੈ ਪੈਂਦਾ,
ਨਿੱਕੀ ਜਿਹੀ ਜਿੰਦ ਮੇਰੀ ਨਿਆਣੀ ਨੂੰ ਹੜੱਪ ਕਰਨ,
ਜਗ ਸਾਰਾ।
ਗਲੀਆਂ ਦੇ ਕੱਖ ਦੌੜਦੇ ਮੈਨੂੰ ਫੜਨ ਨੂੰ,
ਕਰਦੇ ਹੁੱਜਤਾਂ, ਆਖਣ, 'ਓਇ! ਓਏ!!'
ਮਾਰਦੇ ਸਭ-
ਕੋਈ ਪੱਥਰ ਵੱਟਾ, ਕੋਈ ਰੋੜਾ, ਕੋਈ ਠੀਕਰੀ,
ਕੋਈ ਗੋਲੀ ਮਾਰੇ, ਕੋਈ ਤੀਰ,
ਕੋਈ ਧੌਲ, ਕੋਈ ਧੱਪਾ,
ਕੋਈ ਕੰਡੇ ਚੋਭੇ, ਸੂਲਾਂ ਤਿੱਖੀਆਂ,
ਕੋਈ ਸਾੜੇ ਅਗ ਦੀ ਬਲਦੀ ਮਸ਼ਾਲ ਨਾਲ,
ਕੋਈ ਧੁਆਂਖੇ ਹੇਠਾਂ ਧੁਖਾ ਕੇ ਮਲ੍ਹੀ ਮੇਰੇ।
ਸਾਰੇ ਜਗ ਚੋਂ ਕੋਈ ਨਾ ਆਖਦਾ, 'ਇਹਨੂੰ ਨਾ ਮਾਰੋ,
ਇਹ ਨਿੱਕੀ ਜਿਹੀ ਜਿੰਦ, ਸੁਹਲ, ਸੁਬਕ, ਨਿਆਣੀ,
ਮੂਰਖ ਨਿਕਾਰੀ ਭਾਵੇਂ, ਪਰ ਨਦਾਨ, ਅਞਾਣ, ਬੇ-ਜ਼ਬਾਨ, ਬੇ-ਦੋਸੀ
੨੧