ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/36

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੇਠ ਵੇਖ ਪੈਰਾਂ ਦੇ-
ਕੇਹਾ ਦਰਦ ਹੈ, ਕੇਹੀਆਂ ਪੀੜਾਂ ਤੇ ਪੀੜਾਂ ਵਾਲੇ,
ਇਹ ਦਰਦ ਵੰਡਦਾ ਕਿਉਂ ਨਹੀਂ, ਪੀੜਾਂ ਹਟਾਂਦਾ
ਕਿਉਂ ਨਹੀਂ?
ਤੂੰ ਸਕਨੈਂ, ਕਰਦਾ ਕਿਉਂ ਨਹੀਂ?

ਅਕਲਾਂ ਵਾਲਿਆ ਦੂਲਿਆ,
ਅਕਲਾਂ ਵੰਡ, ਝੱਖੜ ਝੁਲਾ ਦੇਹ ਇਕ ਅਕਲਾਂ ਦਾ,
ਕਿ ਭਰਮਾਂ ਦੇ ਛੱਪਰ ਉੱਠਣ,
ਢਹਿਣ ਢੇਰੀਆਂ ਭੁਲੇਖਿਆਂ ਦੀਆਂ।

ਚਾਨਣ ਵਾਲਿਆ, ਚਾਨਣਾ,
ਚਾਨਣ ਖਿਲੇਰ,
ਕਿ ਵਿਰਲਾਂ, ਵਿੱਥਾਂ, ਖੁੰਦਰਾਂ ਵਿਚ ਚਾਨਣ ਹੋਵੇ,
ਹਨੇਰੇ ਦੇ ਜੰਤੂ ਚਾਨਣੇ ਵਿਚ ਆਉਣ,
ਸਭ ਨੂੰ ਸਭ ਕੁਝ ਦਿੱਸੇ,
ਇੰਨ ਬਿੰਨ ਜਵੇਂ ਹੈ ਵੇ!

ਤੇ ਫੇਰ,
ਇਹ ਦੁਨੀਆਂ ਹੋ ਜਾਏ-
ਜਿਊਂਦਿਆਂ ਦੀ, ਜਵਾਨਾਂ ਦੀ,
ਸੱਚ ਦੇ ਪਹਿਲਵਾਨਾਂ ਦੀ।

੩੧