ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਈ ਰੱਬ ਦੀ ਰੱਬਤਾ ਦੇ ਉਲਟ ਕੁਫ਼ਰ ਲਿਖੇ, ਮੇਰੀ ਸਾਰੀ ਤਾਕਤ,
ਝੂਠ, ਬਦ-ਦਿਆਨਤੀ, ਜਬਰ, ਉਸ ਦੇ ਉਲਟ।
ਮੈਂ ਅਕਾਲ ਦਾ ਅਕਾਲੀ, ਰੱਬ ਦਾ ਰਾਖਾ, ਅੱਲਾ ਦਾ ਗਾਜ਼ੀ,
ਰਸੂਲ ਦਾ ਪਾਸਬਾਨ।
ਮੇਰੇ ਹੁੰਦਿਆਂ ਮੇਰੇ ਰੱਬ ਵਲ ਕੌਣ ਉਂਗਲ ਕਰੇ।

ਮੇਰੀਆਂ ਧੁੰਮਾਂ ਮਚ ਗਈਆਂ,
ਮੇਰੀ ਬਹਾਦਰੀ, ਮੇਰੀ ਕੁਰਬਾਨੀ, ਮੇਰੀ ਸ਼ਾਹਜ਼ੋਰੀ!
ਵਾਹ! ਵਾਹ!! ਅੱਲਾ ਦਾ ਸ਼ੇਰ ਮੈਂ, ਗੁਰੂ ਦਾ ਸਿੰਘ ਮੈਂ,
ਰੱਬ ਦੇ ਈਮਾਨ ਦਾ ਰਾਖਾ ਮੈਂ,
ਮੇਰੇ ਹੁੰਦਿਆਂ ਰੱਬ ਨੂੰ, ਰੱਬ ਦੇ ਧਰਮ ਨੂੰ, ਕੋਈ ਭਉ ਕਿਉਂ?
ਕੁਫਰ ਤੇ ਨਾਸਤਕਤਾ ਮੇਰੇ ਕੋਲੋਂ ਥਰ ਥਰ ਕੰਬਣ।

ਕਾਫਰਾਂ ਮਲੇਛਾਂ ਦੇ ਲਹੂ ਦੀ ਨਹਿਰ ਵਗਾ ਕੇ,
ਕਾਫਰਾਂ ਦੇ ਕੁੱਲੇ ਕੋਠੇ ਨੂੰ ਫੂਕ ਅੱਗ ਲਾ ਕੇ,
ਸ਼ੈਤਾਨ ਦੀ ਸੈਨਾ ਨੂੰ ਬੇ-ਖਬਰ ਵੱਢ ਵਢਾ ਕੇ,
ਮੈਂ ਰੱਬ ਦਾ ਸਪਾਹੀ, ਉਸ ਆਪਣੇ ਰੱਬ ਦੀ ਦਰਗਾਹ ਲੱਖ ਲੱਖ
ਸਿਜਦੇ ਕਰਦਾ।
ਲੱਖ ਲੱਖ ਸ਼ੁਕਰ!
ਮੈਂ ਜ਼ੁਹਦ ਵੀ ਕਰਦਾ, ਤੱਪ ਵੀ,
ਮੈਨੂੰ ਫ਼ਖ਼ਰ ਤੇ ਚਾਅ ਸੀ,
ਕਿ ਮੈਂ ਪਰਵਾਨ ਸਪਾਹੀ ਹਾਂ,

੩੪