ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/42

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੁੱਖ-ਦਾਰੂ

ਲੋੜ ਹੈ ਕਿ ਮਨੁੱਖ ਡਿੱਗੇ ਤੇ ਮਾਯੂਸ ਹੋਵੇ,
ਰਸਤਾ ਭੁੱਲੇ ਤੇ ਡਾਵਾਂ-ਡੋਲ ਹੋਵੇ,
ਕਿ ਉਸ ਨੂੰ ਗਿਆਨ ਹੋਵੇ- ਆਪਣੀ ਊਣਤਾ, ਅਲਪੱਗਤਾ ਤੇ
ਅਗਿਆਨਤਾ ਦਾ,
ਤੇ ਉਹ ਮਹਿਸੂਸ ਕਰੇ, ਰੱਬ ਦੀ ਲੋੜ ਨੂੰ, ਰੱਬ ਦੀ ਹੋਂਦ ਨੂੰ।

੩੭