ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/44

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਰੱਬ

ਰੱਬ ਨੇ ਖਿਲਾਰ ਖਿਲਾਰਿਆ,
ਤੇ ਸਾਨੂੰ ਆਪਣੇ ਵਿਚੋਂ ਪੈਦਾਇਸ਼ ਦੇ ਕੇ ਵਗਾਹ ਮਾਰਿਆ ਬਾਹਰ,
ਮਰਕਜ਼ ਥੀਂ ਦੂਰ।
ਆਪ ਛਪ ਬੈਠਾ ਆਪਣੇ ਖਿਲਾਰ ਵਿਚ,
ਅਸੀਂ ਦੁਖੀ ਹੋਏ, ਉਸ ਥੋਂ ਉਹਲੇ ਹੋ ਕੇ, ਇਕੱਲੇ ਹੋ ਕੇ,
ਉਸ ਥੋਂ ਵਿਛੜ ਕੇ, ਉਸ ਨੂੰ ਨਾ ਮਿਲ ਕੇ।

ਉਸ ਆਖਿਆ, 'ਇਹ ਬਾਜ਼ੀ ਹੈ ਤਮਾਸ਼ਾ ਇਕ,
ਖਿੱੱਝੋ ਨਾ, ਮੈਨੂੰ ਭਾਲੋ।
ਮੇਰੀ ਟੋਲ ਵਿਚ ਸੁਖੀ ਵਹਿਸੋ,
ਮੈਨੂੰ ਭਾਲ ਕੇ ਸੁਖੀ ਥੀਸੋ।'

ਅਸਾਂ ਭਾਲਿਆ, ਸਾਨੂੰ ਮਿਲਆ ਨਾ,
ਅਸਾਂ ਢੂੰਡਿਆ ਪਰ ਪਾਇਆ ਨਾ,
ਅਸੀਂ ਤਲਾਸ਼-ਤਮਾਸ਼ੇ ਥੀਂ ਹੈਰਾਨ ਹੋਏ,
ਹੋਂਦ-ਹਾਸੇ ਥੀਂ ਪਰੇਸ਼ਾਨ।

ਫਿਰ ਅਸਾਂ ਆਪਣਾ ਤਮਾਸ਼ਾ ਰਚਿਆ,
ਆਪਣੀ ਖੇਡ ਖੇਡੀ,

੩੯