ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਪਰੇਸ਼ਾਨੀ
ਮੈਂ ਆਪਣੇ ਰਾਹੇ ਰਾਹ ਟੁਰਦਾ,
ਆਜ਼ਾਦੀ ਤੇ ਪ੍ਰੇਮ ਦੇ ਰਾਹ।
ਸਮਾਜ ਆਖਦੀ- 'ਇਸ ਰਾਹੇ ਨਾ ਟੁਰ, ਇਹ ਉਲਟ ਸੱਭਯਤਾ
ਦੇ।'
ਮਜ਼੍ਹਬ ਆਖਦਾ- 'ਇਸ ਰਾਹੇ ਨਾ ਟੁਰ, ਇਹ ਰਾਹ ਪਾਪਾਂ ਦਾ।'
ਕਾਨੂੰਨ ਆਖਦਾ- 'ਲੀਕਾਂ ਮੇਰੀਆਂ ਅੰਦਰ ਰਹੁ, ਜੇ ਰਹਿਣਾ ਈ।'
ਸਮਾਜ ਮੈਨੂੰ ਅਛੂਤ ਆਖਦੀ, ਮਜ਼੍ਹਬ ਪਾਪੀ, ਕਾਨੂੰਨ ਮੁਜਰਮ।
ਇਕ ਮਾਰਦਾ ਏ, ਦੂਜਾ ਨਰਕੀਂ ਸੁਟਦਾ, ਤੀਜਾ ਜੇਲ੍ਹ-ਖਾਨੀਂ।
ਮੈਂ ਕੀ ਕਰਾਂ, ਕਿੱਥੇ ਰਹਾਂ, ਕਿੱਧਰ ਜਾਵਾਂ?
ਜੇ ਇਸ ਤ੍ਰਿਗੜੇ ਦਾ ਆਖਿਆ ਮੰਨ ਲਵਾਂ,
ਤਾਂ ਜੀਵਨ ਬਿਰਥਾ ਏ-ਗੁਲਾਮ ਦਾ ਜੀਵਨ ਕੀ?
ਜੇ ਆਪਣੇ ਰਾਹ ਟੁਰਾਂ, ਤਾਂ ਇਹ ਸਾਰੇ ਪ੍ਰੇਸ਼ਾਨ ਕਰਦੇ-
ਸਮਾਜ ਘੁੱਟਦਾ ਖਿਆਲ ਨੂੰ, ਖਿਆਲ ਦੇ ਵਿਕਾਸ ਨੂੰ;
ਕਾਨੂੰਨ ਕਤਰਦਾ ਜੀਭ ਨੂੰ, ਕੈਦ ਕਰਦਾ ਜਿਸਮ ਨੂੰ,
ਮਜ਼੍ਹਬ ਮਾਰਦਾ ਰੂਹ ਨੂੰ, ਦੱਬਦਾ ਹੁਨਰ ਨੂੰ।
ਮੈਂ ਕੀ ਕਰਾਂ?
੪੨