ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/49

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਪੂਰਣਤਾ

ਕੋਈ ਸੁੰਵ ਸੀ ਮੇਰੇ ਅੰਦਰ- ਇਕ ਖੱਪਾ, ਇਕ ਊਣ, ਕੋਈ ਥੋੜ੍ਹ,
ਇਕ ਖਲਾ, ਵਿਹਲ, ਟੋਙਨਾ, ਸੱਖਣਾਪਨ, ਇਕ ਇਕੱਲ ਜਿਹੀ ਕੁਝ,
ਇਕ ਅਪੂਰਣਤਾ, ਨਾ-ਮੁਕੰਮਲਤਾ,
ਮਸਾਣ ਇਕ, ਕੋਈ ਉਜਾੜ, ਖੋਲਾ ਸੀ ਮੇਰੇ ਅੰਦਰ,
ਉੱਜੜਿਆ ਆਲ੍ਹਣਾ ਜਿਵੇਂ ਹੋਵੇ।

ਮੈਂ ਉਡਦੀ ਫਿਰਦੀ ਸੀ, ਹਵਾ ਦੇ ਘੋੜੇ ਤੇ ਅਸਵਾਰ,
ਪਾਗਲ ਹੋਈ ਫਿਰਦੀ, ਚਾਰ ਚੁਫੇਰੀਆਂ,
ਹਾੜੇ ਕਢਦੀ, ਤਰਲੇ ਲੈਂਦੀ, ਹੂੰਗਦੀ,
ਭੱਜੀ ਫਿਰਦੀ, ਘਰਕਦੀ, ਘਬਰਾਉਂਦੀ।
ਤਲਾਸ਼ ਦੇ ਪਾਗਲ-ਪਨ ਦਾ ਕੋਈ ਯੁਮਨ ਸੀ ਮੇਰੇ ਅੰਦਰ,
ਇਕ ਤੀਖਣਤਾ, ਤੀਬਰਤਾ, ਉਮੰਗ ਸੀ ਮੇਰੇ ਵਿਚ,
ਇਕ ਸੱਖਣੇ-ਪਨ ਦੀ ਹਵਾ ਭਰੀ ਫਿਰਦੀ ਸੀ ਮੈਨੂੰ,
ਉਡਾਈ ਫਿਰਦੀ ਵਾਂਗ ਭਰੇ ਭੁਕਾਨੇ।

ਮੈਂ ਲੋਚਦੀ ਸਾਂ ਆਬਾਦੀ ਅਪਣੇ ਅੰਦਰ ਦੀ,
ਢੂੰਡਦੀ ਸਾਂ ਗਵਾਚ ਗਿਆ ਅਪਣਾ ਆਪਾ,
ਜੋ ਮੇਰੀ ਪੂਰਣਤਾ ਹੋਵੇ, ਜਿਸ ਬਿਨ ਮੈਂ ਅਪੂਰਣ ਹੈ ਸਾਂ।
ਮੈਂ ਮੰਗਦੀ ਸਾਂ ਇਕ ਭਰਪੂਰਤਾ, ਇਕ ਅਡੋਲ ਭਰਿਆ-ਪਨ,

੪੪