ਤੇ ਉੱਡਦੀ ਫਿਰਦੀ ਸਾਂ, ਆਪਣੀ ਸੁੰਵ ਦੇ ਆਸਰੇ, ਬਿਨ ਭੁੱਖ
ਬਿਨ ਤ੍ਰੇਹ, ਹਵਾਵਾਂ ਤੋਂ ਤੇਜ਼, ਹਨੇਰੀਆਂ ਤੋਂ ਅੱਗੇ।
ਤਲਾਸ਼-ਉਡਾਰੀਆਂ ਤੇ ਢੂੰਡ-ਫੇਰੀਆਂ ਇਨ੍ਹਾਂ ਵਿਚ, ਮਿਲਆ ਮੈਨੂੰ
ਆਖਰ 'ਹੁਸਨ' ਸੋਹਣਾ,
ਸਵਾਦ ਆ ਗਿਆ ਇਕ, ਬੇ-ਖੁਦੀ ਛਾ ਗਈ ਕੋਈ,
ਇਕ ਅਡੋਲਤਾ ਤੇ ਭਰਪੂਰਤਾ ਪਰਤੀਤ ਹੋਈ ਮੈਨੂੰ, ਹੁਸਨ ਨੂੰ
ਮਿਲ ਕੇ।
ਲੱਭ ਗਿਆ ਮੈਨੂੰ ਮਰਕਜ਼ ਮੇਰਾ ਮੈਂ ਜਾਤਾ,
ਵਿਛੜੇ ਮਿਲੇ, ਪੂਰਣਤਾ ਹੋਈ, ਸਦ-ਰਹਿਣੀ, ਮੈਂ ਸਮਝੀ-
ਮੈਂ ਨਪੀੜ ਲਿਆ ਇਸ ਚਿਰੀਂ-ਮਿਲੇ ਹੁਸਨੇ ਨੂੰ ਇਕ ਕਹਿਰ
ਦੇ ਨਪੀੜਨੇ।
ਮੈਨੂੰ ਛੋੜ ਨਾ ਜਾਵੇ, ਮੈਂ ਛੁੱਟ ਨਾ ਜਾਵਾਂ ਮਤੇ, ਇਸ ਬਿਨਾਂ
ਮੈਂ ਸੱਖਣੀ।
ਮੈਨੂੰ ਲੱਭਿਆ ਸਭ ਕੁਝ ਇਸ ਹੁਸਨ-ਗਲਵੱਕੜੀ ਵਿਚ,
ਇਕ ਠੰਡ ਜਿਹੀ ਪੈਂਦੀ, ਇਕ ਫੁਹਾਰ ਜਿਹੀ ਵੱਸਦੀ ਪਰਤੀਤੀ,
ਮੈਂ ਫੁਲਾਏ ਖੰਭ ਸਭ ਆਪਣੇ, ਕੁਕੜੀ ਵਾਂਗ,
ਤੇ ਲਕੋਇਆ ਖੰਭਾਂ ਹੇਠ ਇਸ ਲੱਭ ਪਏ ਹੁਸਨ-ਚੂਚੇ ਨੂੰ,
ਮਤ ਕੋਈ ਵੇਖੇ ਇਸ ਨੂੰ,
ਕਿਸੇ ਕੋਝੇ ਦੀ ਕੋਝੀ ਨਜ਼ਰ ਇਸ ਉਤੇ ਪਵੇ ਮਤੇ।
ਇਹ ਮੇਰਾ ਹੈ, ਮੈਂ ਲੱਭਿਆ ਹੈ, ਮੈਨੂੰ ਮਿਲਿਆ ਹੈ,
ਕੋਈ ਹੋਰ ਵੇਖ ਨਾ ਲਵੇ ਇਸ ਨੂੰ, ਚੁਰਾ ਨਾ ਲੈ ਜਾਏ।
੪੫