ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਸੁੱਖਾਂ ਸੁਖਾਲੀ ਸੁੱਤੀ,
ਹੁਸਨੇ ਦੀ ਸੁਹਾਵੀ ਠੰਡ ਵਿਚ, ਸੁਖਾਵੀ ਨਿੱਘ ਵਿਚ, ਘੂਕ,
ਮਸਤ, ਬੇ-ਪਰਵਾਹ,
ਭਾਲ ਹੋਈ ਖਤਮ ਮੇਰੀ, ਢੂੰਡ ਮੁੱਕੀ ਬਸ ਮੇਰੀ।

ਪਰ ਨੀਂਦਰ ਰਹੀ ਨਾ ਸਦਾ, ਮੈਂ ਜਾਗੀ-ਖਾਲੀ, ਇਕੱਲੀ।
ਉਫ਼! ਪੁਨੂੰ ਮੇਰੇ ਨੂੰ ਬਲੋਚ ਜ਼ਾਲਮ ਲੈ ਗਏ ਕਿਵੇਂ?
ਉਫ਼! ਹੁਸਨ ਨਿਕਲ ਗਿਆ ਮੇਰੇ ਨਪੀੜਨੇ ਵਿਚੋਂ ਕਿਵੇਂ? ਖਿਸਕ
ਗਿਆ ਕਿਵੇਂ, ਤਿਲਕ ਗਿਆ ਕਿਵੇਂ?
ਮੈਨੂੰ ਫੰਡ ਗਿਆ, ਝੰਬ ਗਿਆ, ਤੋੜ ਗਿਆ ਲੱਕ ਮੇਰਾ ਜਿਵੇਂ।
ਉਫ਼! ਛਲਾਵਾ ਸੀ ਹੁਸਨ ਲੋਪ ਹੋ ਗਿਆ।
ਇਕੇ ਮੇਰੇ ਨਪੀੜਨੇ, ਮੇਰੀ ਭਿੱਟ ਨੇ ਮਾਰ ਵੰਜਾਇਆ ਹੁਸਨੇ ਨੂੰ,
ਮੈਲਾ ਕੀਤਾ, ਸੰਞਾਪੇ ਨਾ, ਉਡ ਗਿਆ ਜਾਪੇ,
ਮੈਂ ਰਹਿ ਗਈ ਪਿਛੇ ਸੱਖਣੀ, ਅੰਗ ਅੰਗ ਟੁਟਿਆ ਮੇਰਾ।
ਮੈਂ ਢੱਠੀ ਮੂੰਹ ਦੇ ਭਾਰ, ਯੁਮਨ ਉਡ ਗਿਆ ਮੇਰਾ,
ਖਲੋ ਨਾ ਹੰਘਾਂ, ਟੁਰ ਨਾ ਹੰਘਾਂ,
ਪਈ ਰਹੀ ਖੰਭਾਂ ਖੁੱਥੇ ਪੰਛੀ ਵਾਂਗ,
ਆਲ੍ਹਣਿਓਂ ਡਿੱਗੇ ਬੋਟ ਵਾਂਗੂੰ।

ਮੁੜ ਆਇਆ ਹੁਨਰ, ਕਿਰਤ ਆਈ, ਕਿਰਤੀ ਹੁਨਰ ਆਇਆ,
ਮੇਰੇ ਪੈਰ ਝੱਸੇ, ਤਲੀਆਂ ਝੱਸੀਆਂ, ਸਿਰ ਮੇਰਾ ਝੱਸਿਆ,
ਤੇ ਆਙਸ ਮੁੜੀ ਮੇਰੀ, ਹੋਸ਼ ਪਰਤੀ।

੪੬