ਢਿਡ ਝੁਲਕਣ ਲਈ, ਸਿਰ ਲੁਕਾਣ ਦੇ ਆਸਰੇ ਲਈ,
ਮੈਂ ਓਨਰੀ ਸਮਝਦੀ ਸਾਂ ਆਪਣੇ ਆਪ ਨੂੰ, ਹੁਣ ਤਾਜਰ ਹੋਈ,
ਨਹੁਰੀ-ਮਸਤੀਆਂ ਗਈਆਂ, ਵਿਹਾਰ-ਸਿਆਣਪਾਂ ਆਈਆਂ,
ਸਿਆਣਪਾਂ ਨਾਲ ਮਿਹਨਤਾਂ ਕੀਤੀਆਂ, ਹਿਸਾਬਾਂ ਨਾਲ ਮੈਂ,
ਮਿਹਨਤਾਂ ਨਾਲ ਗੀਤ ਗਾਵੇਂ, ਮੁਸ਼ੱਕਤਾਂ ਨਾਲ ਕਾਵਯ ਰਚੇ, ਜੋਰਾਂ
ਨਾਲ ਮੂਰਤਾਂ ਖਿੱਚੀਆਂ ਮੈਂ,
ਸਭ ਦੇ ਮੁੱਲ ਵੱਟੇ, ਢਿਡ ਭਰਿਆ, ਸਾਏ ਹੋਏ ਮਹਿਲਾਂ ਦੇ
ਮੇਰੇ ਸਿਰ ਤੇ,
ਪਰ ਹੋ ਗਈ ਅੰਦਰੋਂ ਸੱਖਣੀ ਦੀ ਸੱਖਣੀ ਮੁੜ ਮੈਂ।
ਹੁਨਰ ਉਠ ਗਿਆ, ਕਿਰਤ ਉਡ ਗਈ, ਇਕ ਫ਼ੱੱਨ ਰਹਿ ਗਿਆ ਬੱਸ,
ਰਹਿ ਗਈਆਂ ਕੌਡੀਆਂ, ਠੀਕਰੀਆਂ ਦੇ ਢੇਰ,
ਤੋਲ, ਤਕੜੀ ਤੇ ਪਾਸਕੂ,
ਤੇ ਢਿਡ ਦਾ ਝੁਲਕਾ,
ਮੈਂ ਸੱਖਣੀ ਹੋਈ ਭੂਕ ਅੰਦਰੋਂ, ਜਿੰਦ ਗਈ, ਰਹਿ ਗਈ ਲੋਥ
ਦੀ ਲੋਥ,
ਆਇਆ ਮੋਈ ਦੀ ਮਦਦ ਨੂੰ ਹੁਣ ਧਰਮ ਤੇ ਮਜ਼੍ਹਬ,
ਮਰਦੀ ਕੀ ਨਾ ਕਰਦੀ, ਫੜ ਲਿਆ ਮੈਂ ਧਰਮ ਦਾ ਧ੍ਰੂਆ,
ਇਸ ਪਕੜ ਵਿਚ ਲਗਨ ਲੱਗੀ ਤੇ ਆਇਆ ਮੁੜ ਇਕ ਸਵਾਦ,
ਰੁੱਝੀ ਮੈਂ ਏਸ ਧਰਮ ਦੇ ਰੋਝੇ ਵਿਚ, ਤੇ ਭੁੱਲੀ ਅਪਣਾ ਸੱਖਣਾ-ਪਨ
ਤੇ ਸੱਖਣੇ-ਪਨ ਦੀਆਂ ਪੀੜਾਂ।
ਕਦੀ ਪੂਜਾ ਵਿਚ ਪਾਗਲ ਹੋਈ, ਕਦੀ ਸੇਵਾ ਵਿਚ ਮਸਤ,
੪੮