ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਪਰ ਮੱਧਮ ਜਿਹੇ ਚੇਤੇ ਦੇ ਆਸਰੇ,
ਤੇ ਅੱਧਮ ਜਿਹੇ ਸਵਾਦ ਦੇ ਸਹਾਰੇ,
ਮੈਂ ਜੀਂਂਦੀ ਨਾ ਰਹਿੰਦੀ,
ਧਰਮ ਸਾਰੇ ਭਰਮ ਜਾਪਦੇ ਤੇ ਰੱਬ ਇਕ ਵਹਿਮ।
ਹਨੇਰ ਆਇਆ ਮੇਰੇ ਭਾ ਦਾ, ਔਖੀ ਹੋਈ ਮੈਂ-
ਹੁਸਨ, ਹੁਨਰ, ਕਿਰਤ, ਸੇਵਾ, ਪੂਜਾ, ਧਰਮ, ਰੱਬ-
ਸਭ ਸਵਾਦਲੇ ਡਿਠੇ,
ਪਰ ਸਵਾਦ ਰਹਿੰਦਾ ਨਾ ਇਹਨਾਂ ਦਾ ਸਦਾ।
ਇਹ ਸਭ ਮੁਕਦੇ ਤੇ ਮੈਂ ਮੁੜ ਸੁਕਦੀ ਸੁਕਦੀ ਰਹਿੰਦੀ,
ਆਙਸ ਨਾ ਰਹਿੰਦੀ ਰਤਾ, ਨਾ ਹਿੰਮਤ ਹੰਬਲਾ ਮਾਰਨ ਦੀ,
ਨਾ ਸਵਾਦ ਮਾਣਨ ਦੀ ਰੁਚੀ,
ਹੁੰਦੀ ਜਾਂਦੀ ਭੁੱਗੜੀ ਸੁੱਕ ਸੁੱਕ, ਮੁੱਕ ਮੁੱਕ।
ਖਬਰੇ ਹੁਸਨ ਲੱਧਾ ਨਾ ਮੈਨੂੰ ਠੀਕ!
ਖਬਰੇ ਹੁਨਰ ਮਿਲਆ ਨਾ ਮੈਨੂੰ ਅਸਲ!
ਖਬਰੇ ਰੱਬ ਮਿਲਆ ਨਾ ਮੈਨੂੰ ਮੇਰਾ-
ਇਹ ਮੈਨੂੰ ਦਿਸਦੇ ਨਿਰੇ ਆਸਰੇ ਸਭ, ਢੋਹਾਂ ਤੇ ਟੋਹਾਂ।
ਮੈਂ ਲੋੜਦੀ ਇਕ ਜੀਵਨ ਬਿਨਾਂ ਆਸਰੇ, ਬਿਨ ਸਹਾਰੇ ਜੋ ਰਹਿੰਦਾ।
ਜੀਵਨ ਉਹੋ ਜਿਹਾ ਜਿਹੋ ਜਿਹਾ ਅਸਲੋਂ ਹੈ-ਸਹਿਜ-ਜੀਵਨ,
ਮੈਨੂੰ ਮਿਲਦਾ ਨਾ ਕਿਧਰੇ।
੫੦