ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/56

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅੱਕੀ ਥੱਕੀ ਮੈਂ ਸਭ ਤੋਂ,
ਦੌੜ ਭੱਜ ਛੱਡੀ ਸਾਰੀ, ਤਲਾਸ਼ ਤੇ ਢੂੰਡ,
ਆਰਜ਼ੂ ਰੱਖੀ ਨਾ ਕਿਸੇ ਦੀ, ਨਾ ਆਸ, ਨਾ ਆਸਰਾ,
ਸਭ ਮੈਨੂੰ ਜਾਪਣ ਐਵੇਂ ਕੈਵੇਂ।
ਕਿਸ ਦੀ ਆਰਜ਼ੂ? ਕੇਹੀ ਆਸ? ਕੇਹਾ ਆਸਰਾ?

ਵੜ ਗਈ ਮੈਂ ਆਪਣੇ ਅੰਦਰ, ਬਾਹਰ ਜਾਣ ਛੱਡਿਆ ਮੈਂ,
ਮਰ ਜਾਂਗੀ ਅਪਣੇ ਅੰਦਰ, ਹੁੱਟ ਕੇ, ਘੁੱਟ ਕੇ, ਪਰ ਨਿਕਲਾਂਗੀ
ਨਾ ਬਾਹਰ ਕਦੀ-
ਧਾਰ ਲਈ ਮੈਂ ਇਹ ਪੱਕੀ ਧਾਰਨਾ।
ਬੱਝ ਗਈਆਂ ਮੇਰੀਆਂ ਹਿਰਸਾਂ, ਹਵਸਾਂ,
ਮੁਕ ਗਈ ਜਿੰਦ ਮੇਰੀ ਤੇ ਮਰ ਗਈ ਮੈਂ,
ਆਪਣੇ ਵਿਚ, ਅਪੁਣੇ ਅੰਦਰੇ।

ਮੁੜ ਜੀਵੀ ਮੈਂ, ਮੌਤ ਪਿਛੋਂ, ਆਪਣੇ ਆਪ,
ਮੈਂ ਮਰਨਾ ਨਾ ਸੀ, ਮੋਈ ਨਾ, ਮੌਤ ਮੇਰੇ ਲਈ ਨਾ ਸੀ।
ਤੇ ਹੁਣ, ਮੈਂ ਜੀਂਦੀ ਬਿਨ ਸਹਾਰੇ ਕਿਸੇ ਦੇ?
ਮੈਂ ਪੂਰਨ, ਅਡੋਲ, ਭਰਪੂਰ,
ਹੁਸਨ, ਹੁਨਰ, ਕਿਰਤ, ਰੱਬ-ਮੈਂ ਕਿਸੇ ਦੇ ਪਿਛੇ ਭਜਦੀ ਨਾ-
ਕਿਸ ਦੇ ਪਿਛੇ ਭੱਜਣਾ ਹੁਣ?
ਇਹ ਸਭ ਨਿਕਲਦੇ ਮੇਰੇ ਵਿਚੋਂ,
ਇਹ ਸਭ ਜੀਂਦੇ ਮੇਰੇ ਆਸਰੇ,

੫੧