ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/58

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮੈਂ ਇਕੱਲਾ ਨਹੀਂ

ਜਦ ਦਾ ਮੈਂ ਤੈਨੂੰ ਮਿਲਿਆ ਹਾਂ,
ਤਦ ਦਾ ਮੈਂ ਸੁੰਞਾ ਨਹੀਂ, ਇਕੱਲਾ ਨਹੀਂ।

ਕਦੀ,
ਮੈਂ ਇਕੱਲਾ ਸਾ-
ਮੈਂ ਵੱਸਦੀ ਦੁਨੀਆਂ ਵਿਚਕਾਰ,
ਨਾ ਮਹਿਰਮਾਂ ਦੇ ਝੁੰਡਾਂ ਵਿਚ,
ਲਾਣਿਆਂ ਦੇ ਰੌਲੇ ਗੌਲੇ, ਗੁਬਾਰ ਵਿਚ-
ਮੈਂ ਇਕੱਲਾ ਸਾਂ।

ਹੁਣ,
ਸਾਰੇ ਮੈਂ ਹੀ ਵੱਸਿਆ ਹਾਂ,
ਆਪਣੇ ਵੱਸਣ ਨੂੰ ਮਿਲ ਕੇ,
ਉਵੇਂ ਜਿਵੇਂ ਖੁਸ਼ਬੂ ਫੁੱਲ ਵਿਚ,
ਸੁਣ੍ਹਪ ਕੁਦਰਤ ਵਿਚ।
ਹੁਣ,
ਮੈਂ ਨਹੀਂ ਜਾਣਦਾ ਇਕੱਲ ਕੀ ਹੈ, ਸੁੰਞ ਕੀ ਹੈ,
ਹੁਣ ਮੈਂ ਵੱਸਿਆ ਹਾਂ, ਵੱਸ ਪਿਆ ਹਾਂ।
ਮੇਰੇ ਦਿਲ ਅੰਦਰ ਦਰਦ ਏ,

੫੩