ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/59

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅੱਖਾਂ ਅੰਦਰ ਅਥਰੂ,
ਉਹਨਾਂ ਇਕੱਲਿਆਂ ਲਈ, ਉੱਜੜ ਗਿਆਂ ਲਈ,
ਜਿਹੜੇ ਇਕੱਲੇ ਹਨ, ਉੱਜੜ ਪੁੱਜੜ,
ਬੇ-ਕਿਨਾਰ ਡਰਾਵਨੀ ਇਕੱਲ ਨਾਲ ਭਰੇ ਹੋਏ,
ਤੇ ਮਿਲਦੇ ਹਨ ਆਪਣੇ ਜੇਹੇ ਹੋਰ ਉਜੜਿਆਂ ਨਾਲ,
ਤੇ ਖੁਸ਼ੀ ਥੀਂਦੇ ਹਨ, ਬੇ-ਖਬਰ, ਗਾਫ਼ਿਲ,
ਨੀਹਾਂ ਡੂੰਘੀਆਂ ਖੁਦਾਂਦੇ ਹਨ,
ਅਟਾਰੀਆਂ ਉੱਚੀਆਂ ਛਤਾਂਦੇ ਹਨ,
ਤੇ ਅੰਦਰ ਵੜ ਬਹਿੰਦੇ ਹਨ,
ਜਿਵੇਂ ਕਬਰਾਂ ਅੰਦਰ ਮੁਰਦੇ!
ਮੈਂ ਉਹਨਾਂ ਕੈਦੀ ਇਕੱਲਿਆਂ ਨੂੰ ਵੇਖਦਾ ਹਾਂ-
ਤਰਸ ਖਾਂਦਾ ਹਾਂ, ਰੋਂਦਾ ਹਾਂ।

ਜਦ ਦਾ ਮੈਂ ਤੈਨੂੰ ਮਿਲਿਆ ਹਾਂ,
ਮੈਂ ਕਿਸੇ ਕੋਠੜੀ ਵਿਚ ਬੰਦ ਨਹੀਂ,
ਨਾ ਕਿਸੇ ਦੇਸ, ਨਾ ਕਿਸ ਦਿਸ਼ਾ ਵਿਚ ਕੈਦ,
ਮੈਂ ਸਾਰੇ ਵੱਸਿਆ ਹਾਂ, ਆਜ਼ਾਦ, ਖੁਲ੍ਹਾ,
ਸਭ ਮੇਰੇ ਵਿਚ ਵੱਸੇ ਹਨ,
ਮੈਂ ਤੇਰੇ ਵਿਚ ਵੱਸਿਆ ਹਾਂ,
ਸਾਰੇ ਵੱਸੋਂ ਵੱਸੀ ਹੈ, ਮੇਰੇ ਵੱਸਣ ਦੀ ਵੱਸੋਂ।

ਆਓ, ਮੇਰੇ ਕੋਲ ਆਓ, ਓ ਇਕੱਲਿਓ,

પ੪