ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਭਗਤ ਨੂੰ
ਭਗਤਾ,
ਓ ਭਗਤਾ,
ਕਿਹੜੇ ਰੱਬ ਨੂੰ ਪਿਆਂ ਢੂੰਡਨਾ ਏਂ?
ਮੈਨੂੰ ਢੂੰਡ;
ਰੱਬ ਨੂੰ ਜਾਣਨ ਦੇ ਯਤਨ ਕਿਉਂ ਕਰਨਾ ਏਂ?
ਮੈਨੂੰ ਜਾਣ;
ਰੱਬ ਨੂੰ ਪੂਜਨਾ ਕਿਉਂ ਏ?
ਮੈਨੂੰ ਪੂਜ;
ਕਿ,
ਮੈਨੂੰ ਜਾਣੇ ਬਿਨਾਂ ਰੱਬ ਨੂੰ ਨਾ ਜਾਣੇਂਗਾ,
ਮੈਨੂੰ ਮਿਲੇ ਬਿਨਾਂ ਰੱਬ ਨੂੰ ਨਾ ਮਿਲੇਂਗਾ,
ਮੈਨੂੰ ਪੂਜੇ ਬਿਨਾਂ ਰੱਬ ਨੂੰ ਨਾ ਪੂਜੇਂਗਾ,
ਮੈਨੂੰ ਪੁੱਜੇ ਬਿਨਾਂ ਰੱਬ ਨੂੰ ਨਾ ਪੁੱਜੇਂਗਾ।
ਮੇਰੇ ਤੋਂ ਵਡੇਰੀ, ਮੇਰੇ ਤੋਂ ਵਧੇਰੇ ਅਸਚਰਜ ਸ਼ੈ, ਹੋਰ ਕਾਈ
ਨਹੀਂ।
ਰੱਬ ਮੇਰੇ ਵਿਚ ਵਸਦਾ ਏ, ਰਹਿੰਦਾ ਏ,
ਤੂੰ ਭੀ ਮੇਰੇ ਵਿਚ ਵੱਸ, ਕਿ ਰੱਬ ਵਿਚ ਰਹੇਂ।
ਮੇਰੇ ਪਿਆਰ, ਮੇਰੀ ਗਲਵੱਕੜੀ ਵਿਚ ਰੱਬ ਵੱਸਦਾ ਏ,
੫੭