ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/67

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਮੇਰੇ ਸੁਫਨੇ

ਕੁਝ ਮੇਰੇ ਕੋਲ ਹੁੰਦਾ,
ਨਛਾਵਰ ਕਰ ਦੇਂਦਾ ਤੇਰੇ ਤੋਂ!

ਮੈਂ ਖਾਲੀ ਹੱਥ,
ਮੇਰੇ ਕੋਲ ਮੇਰੇ ਸੁਫਨੇ ਬੱਸ।

ਮੈਂ ਵਿਛਾ ਦਿੱਤੇ ਸਫਨੇ ਆਪਣੇ,
ਤੇਰਿਆਂ ਰਾਹਾਂ ਵਿੱਚ, ਤੇਰਿਆਂ ਕਦਮਾਂ ਥੱਲੇ।

ਹੌਲੇ ਹੋਲੇ ਟੁਰ,
ਕਿ ਤੇਰੇ ਕਦਮਾਂ ਥੱਲੇ, ਵੇਖ, ਮੇਰੇ ਨਾਜ਼ਕ ਸੁਫਨੇ!

੬੨