ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਵੰਡ ਦਿਓ, ਦੌਲਤ, ਮਾਇਆ ਤੇ ਇਲਮ,
ਮਾਰ ਦਿਓ, ਹਉਮੈਂ, ਗ਼ਰੂਰ, ਮੈਂ, ਮੇਰੀ-
ਇਉਂ ‘ਉਹ’ ਮਿਲਦਾ,
ਖਲਕਤ ਦੀ ਖਿਦਮਤ ਨਾਲ-
ਕਿਸੇ ਮੈਨੂੰ ਆਖਿਆ।
ਯਕੀਨ ਲਿਆਓ, ਆਪ ਸੰਵਾਰੋ, ਅਰਦਾਸ ਨਾਲ,
ਭਗਤੀ ਕਰੋ, ਕੀਰਤਨ, ਭਾਵਨਾਂ ਤੇ ਭੈ ਨਾਲ;
ਆਸ ਰਖੋ, ਹਰ ਰੰਗ, ਹਰ ਵੇਲੇ, ਹਰ ਹਾਲ;
ਦੁਖ ਭੋਗੋ, ਭਾਣਾ ਮੰਨੋ, ਖੁਸ਼ੀ ਤੇ ਅਨੰਦ ਨਾਲ-
ਇਉਂ 'ਉਹ' ਲੱਭਦਾ-
ਕਿਸੇ ਉਪਦੇਸ਼ਿਆ।
ਗੁਰੂ ਧਾਰੋ,
ਵੇਲੇ ਵੇਲੇ ਹਰ ਸਮੇਂ ਰੱਬ ਨੇ ਜੋ ਘੱਲਿਆ;
ਹੁੱਜਤਾਂ ਨਾ, ਦਲੀਲ ਨਾ, ਹੁਕਮ ਮੰਨੋ, ਮੁਰਦਾ ਹੋਇ ਮੁਰੀਦ;
ਸੇਵਾ ਕਰੋ, ਮਨ ਨਾਲ, ਮਨ ਮਾਰ;
ਭਜਨ ਅਤੇ ਬੰਦਗੀ, ਅੱਖਾਂ ਮੀਟ ਦਿਲ ਨਾਲ-
ਇਉਂ 'ਉਹ' ਲਭਸੀ-
ਕਿਸੇ ਨੇ ਇਹ ਆਖਿਆ।
ਥੱਕਾ ਹੋਇਆ ਪਾਂਧੀ ਸਾਂ ਮੈਂ, ਹੋਰ ਥੱਕਿਆ,
੬੪