ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਹਨੇਰੀ

ਹਨੇਰੀ ਆ ਰਹੀ ਹੈ, ਹਨੇਰੀ!
ਕਾਲੀ ਬੋਲੀ, ਅੰਧਾ ਧੁੰਧ, ਤੇਜ਼।
ਬਸ ਰਾਤ ਹੋ ਰਹੇਗੀ, ਹਨੇਰ ਘੁਪ ਘੇਰ,
ਸੂਰਜ, ਚੰਦ, ਤਾਰੇ, ਸਭ ਕੱਜੇ ਜਾਵਸਨ,
ਸਾਡੇ ਸਾਮਾਨ ਰੌਸ਼ਨੀ ਦੇ ਸਭ ਗੁੱਲ ਹੋਵਸਨ।
ਹਨੇਰੀ ਆ ਰਹੀ ਹੈ, ਹਨੇਰੀ!
ਅਜੇਹੀ ਅੱਗੇ ਆਈ ਹੋਸੀ-
ਵੇਖੀ ਨਹੀਂ, ਯਾਦ ਨਹੀਂ।

ਹਨੇਰੀ ਆ ਰਹੀ ਹੈ, ਹਨੇਰੀ!
ਇਨਕਲਾਬ ਦੀ, ਤਬਾਹੀ ਦੀ, ਤਬਦੀਲੀ ਦੀ,
ਹੇਠਲੀ ਉਤੇ ਹੋ ਜਾਏਗੀ, ਦਿੱਸੇਗਾ ਕੁਝ ਨਾ,
ਸਿਆਣ ਨਾ ਰਹੇਗੀ ਕਿਸੇ ਨੂੰ ਕਿਸੇ ਦੀ,
ਕੀਮਤਾਂ ਸਭ ਬਦਲੀਆਂ ਜਾਵਸਨ।

ਫਲ, ਫੁੱਲ, ਸ਼ਾਖ਼, ਟੁੰਡ, ਟਹਿਣੀ,
ਕੱਖ ਨਾ ਰਹਿਸੀ;
ਛੱਪਰ, ਕੁੱੱਲੇ, ਕੋਠੇ ਕੁਲ ਉਡ ਵਹਿਸਨ;
ਪੰਛੀ, ਮਨੁੱਖ, ਸ਼ੇਰ, ਹਾਥੀ,