ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦਰ ਭਰਿਆ, ਸਭ ਕੁਝ ਭਰਿਆ,
ਅੰਦਰ ਮੇਰਾ ਖਾਲੀ, ਤੂੰ ਹੈਂ ਨਹੀਂ,
ਅੰਦਰ ਮੇਰੇ ਤੂੰ, ਤੂੰ ਸਭ ਥਾਂ,
ਤੂੰ ਸਭ ਦਾ ਕਮਾਲ ਹੈਂ, ਮੈਂ ਤੇਰਾ ਕਮਾਲ।
ਲੱਭਣਾ ਕਿਹਾ? ਤੂੰ ਜਦ ਹੈਂ।
ਮਿਲਣਾ ਕਿਹਾ? ਤੂੰ ਜੇ ਨਹੀਂ।
ਤਲਾਸ਼ ਕੇਹੀ? ਤਲਾਸ਼ ਦਾ ਪੂਰਣਾ ਕਿਹਾ?
ਗੁੰਮ ਹੋ ਜਾਣਾ-ਬਿਨਾਂ ਗੁੰਮ ਹੋਣ ਦੀ ਖਾਹਸ਼ ਦੇ-
ਮੇਰੇ ਵਿਚ ਤੇਰੇ ਵਿਚ-ਬੱਸ ਪਾਣਾ ਹੈ।

੬੬