ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਉਹ ਕੋਈ,
ਲੰਘ ਗਿਆ, ਧੁੰਧਲਾ ਜਿਹਾ ਨਜ਼ਾਰਾ, ਅੱਖਾਂ ਅਗੋਂ ਛੇਤੀ ਛੇਤੀ,
ਇਕ ਮੱਧਮ ਜਿਹਾ ਚੇਤਾ ਚਿਤ ਵਿਚ, ਮਿਟਦਾ ਜਾਂਦਾ
ਧੁੰਧ ਵਿਚ,
ਜਿਵੇਂ ਉਹ ਮੇਰਾ ਕੁਝ ਨਾ ਲੱਗਦਾ, ਮੈਂ ਉਸ ਦਾ ਕੁਝ ਨਾ
ਲੱਗਦਾ,
ਉਹ ਖਬਰੇ 'ਕੌਣ ਕੋਈ' ਮੇਰੇ ਲਈ, ਮੈਂ ਖਬਰੇ ‘ਇਕ
ਕੌਣ' ਉਹਦੇ ਲਈ।
ਧੁੰਧ ਜੇਹੀ,
ਘੇਰੀ ਰਖਦੀ, ਸਿਆਣ ਨਾ ਹੁੰਦਾ, ਉਹ ਮੈਨੂੰ, ਮੈਂ ਉਹਨੂੰ,
ਨਖੇੜੀ ਰਖਦੀ, ਉਸ ਨੂੰ ਮੇਰੇ ਨਾਲੋਂ, ਮੈਨੂੰ ਉਸ ਦੇ ਨਾਲੋਂ,
ਸਾਫ ਹੁਲੀਆ ਨਾ ਦਿਸਦਾ, ਮੈਨੂੰ ਉਸ ਦਾ, ਉਸ ਨੂੰ ਮੇਰਾ,
ਉਸ ਦੀ ਪੀੜ ਵਿਚ ਮੇਰੀ ਪੀੜ ਨਾ, ਨਾ ਮੇਰੀ ਖੁਸ਼ੀ
ਵਿਚ ਉਸ ਦੀ ਸਾਂਝ
ਕਿਉਂ?
ਕਦ ਤਕ?
੬੯