ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਕਲੰਦਰ ਦਾ ਬਾਂਦਰ
ਜੇਠ ਦੇ ਦਿਨ, ਸਿਖਰ ਦੁਪਹਿਰਾਂ, ਪੰਜਾਬ ਦੀਆਂ,
ਇੱਲਾਂ ਚੜ੍ਹੀਆਂ, ਉੱਚੀਆਂ, ਅਸਮਾਨੀ, ਕਾਂ ਅੱਖ ਨਿਕਲਦੀ,
ਭੱਠ ਤਪਣ, ਲੋਆਂ ਵਗਣ, ਵਿਰੋਲੇ ਉਡਣ ਤੇ ਹਨੇਰੀਆਂ,
ਦੋਜ਼ਖਾਂ ਦੀ ਅੱਗ ਵਸਦੀ, ਗਰਮੀ ਆਖੇ ਮੈਂ ਮੁੜ ਨਾ ਪੈਣਾ
ਕੱਚੀ ਸੜਕ, ਘੱਟਾ ਮਿਟੀ, ਰਤਾਂ ਲਾਂਭੇ ਇਕ ਨਿਕਾ ਪਿੰਡ,
ਪਿੰਡ ਵਿਚਕਾਹੇ ਇਕ ਉੱਚਾ ਪਿੱਪਲ, ਵੱਡਾ ਘੇਰ ਇਸ ਪਿੱਪਲ ਦਾ,
ਪਿਪਲ ਹੇਠਾਂ ਇਕ ਮੇਲਾ ਲੱਗਾ-
ਬਾਂਦਰ ਦਾ ਤਮਾਸ਼ਾ, ਪਿੰਡ ਹੋਇਆ ਇਕੱਠਾ ਸਾਰਾ।
ਵੇਖਣ ਤਮਾਸ਼ਾ, ਬੱਚੇ ਬੁੱਢੇ, ਕੁੜੀਆਂ ਮੁੰਡੇ, ਹੱਸ ਹੱਸ,
ਬੁਢੇ ਬੈਠੇ ਮੰਜੀਆਂ ਤੇ, ਬੱਚੇ ਨੰਗ ਮੁਨੰਗੇ ਭੁੰਞੇ,
ਜਵਾਨ ਗੱਭਰੂ ਖਲੋਤੇ, ਘੇਰਾ ਘੱਤੀ, ਢਾਕਾਂ ਤੇ ਹਥ ਧਰੀ,
ਵਟ ਨਾ ਲਗਦਾ ਇਨ੍ਹਾਂ ਨੂੰ, ਨਾ ਗਰਮੀ, ਤਮਾਸ਼ੇ ਦਾ ਚਾਅ
ਚੜ੍ਹਿਆ ਐਡਾ।
ਇਕ ਮਾੜੂਆ ਬੰਦਾ, ਕਲੰਦਰ, ਡਮਰੂ ਵਜਾਂਦਾ, ਇਕ ਨਾਲ
ਮੁੰਡਾ ਓਸ ਦੇ।
੭੦