ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਧ੍ਰੂ ਕੇ ਲੈ ਗਿਆ ਡੇਰੇ ਆਪਣੇ, ਪਿੰਡੋਂ ਬਾਹਰ, ਬੰਨ੍ਹਿਆ ਕਿਲਿਆਂ
ਨਾਲ, ਅਜੇ ਗੁੱਸਾ ਨਾ ਸੀ ਮਰਿਆ ਕਲੰਦਰ ਦਾ।
"ਇਹਨਾਂ ਬੜਾ ਖੱਜਲ ਕੀਤਾ ਅਜ, ਨਾਲੇ ਫਾੜ ਦਿਤੇ ਘੱਗਰੀ ਤੇ
ਲੰਗੋਟ।
ਖਾਣ ਨੂੰ ਦੇਣਾ ਨਾ ਇਨ੍ਹਾਂ ਨੂੰ ਕੁਝ ਅੱਜ"-ਜ਼ਨਾਨੀ ਨੂੰ ਆਖਦਾ।
ਚੁਪ ਹੋਏ ਬਾਂਦਰ ਤੇ ਬਾਂਦਰੀ, ਮਰ ਗਿਆ ਮੱਚ, ਉਡ ਗਈ ਰੂਹ,
ਵਿਸਰੀ ਜੰਗਲ-ਟਪੋਸੀਆਂ ਦੀ ਯਾਦ, ਹਮੇਸ਼ਾ ਵਾਸਤੇ,
ਨੱਚਦੇ ਹੁਣ ਘੱਗਰੀ ਪਾ ਕੇ ਸੋਟਾ ਫੜ ਕੇ, ਜਿਵੇਂ ਨਚਾਂਦਾ ਕਲੰਦਰ
ਬੜੇ ਸਿੱਖੇ ਹੋਏ ਸਾਊ ਬਾਂਦਰ ਇਹ,
ਢਿੱਡ ਭਰਦੇ ਦਾਣੇ ਮੰਗ ਮੰਗ, ਇਸ ਮਾਲਕ ਕਲੰਦਰ ਦਾ, ਆਪਣੀ
ਕੈਦ ਦਾ ਤਮਾਸ਼ਾ ਵਿਖਾ ਵਿਖਾ।
ਕੈਸੀ ਇਹ ਦੁਨੀਆਂ, ਜ਼ੁਲਮ ਨੂੰ ਤਮਾਸ਼ਾ ਆਂਹਦੀ,
ਖਰਚ ਖਰਚ ਪੈਸੇ ਵੇਖਦੀ, ਜ਼ੁਲਮ ਦਾ ਤਮਾਸ਼ਾ, ਇਹ ਜ਼ਾਲਮ
ਦੁਨੀਆਂ!
੭੪