ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/8

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਡਣਗੇ, ਡਿੱਗਣਗੇ, ਟੁੱਟਣਗੇ, ਢਹਿਣਗੇ;
ਜ਼ਿਮੀਂ ਫਟੇਗੀ, ਤਾਰੇ ਡਿਗਣਗੇ,
ਗ੍ਰਹਿ ਭਿੜਸਨ ਆਪੋ ਵਿਚ;
ਸਮੁੰਦਰਾਂ ਦੀ ਥਾਂ ਪਹਾੜ, ਪਹਾੜਾਂ ਥਾਵੇਂ ਸਮੁੰਦਰ ਹੋ ਨਿਕਲਸਨ,
ਧਰਤੀ ਦੇ ਪਰਖਚੇ ਉਡ ਜਾਣਗੇ,
ਨਵਾਂ ਅਕਾਸ਼-ਚੰਦੋਆ ਤਣੇਂਗਾ ਘੱਟੇ ਦਾ।

ਹਨੇਰੀ ਆ ਰਹੀ ਹੈ, ਹਨੇਰੀ!
ਅੱਜ, ਭਲਕੇ, ਪਰਸੋਂ,
ਕੋਈ ਨਾ ਅੜੇਗਾ ਇਸ ਦੇ ਸਾਹਵੇਂ,
ਜੋ ਅੜਗਾ, ਸੋ ਝੜੇਗਾ,
ਜੋ ਅਟਕੇਗਾ, ਸੋ ਭੱਜੇਗਾ,
ਜੋ ਉੱਠੇਗਾ, ਸੋ ਡਿੱਗੇਗਾ।
ਮਿਹਨਤਾਂ ਨਾਲ ਬਣਾਈ ਸਾਡੀ ਇਹ ਦੁਨੀਆਂ,
ਤਬਾਹ ਹੋ ਜਾਏਗੀ,
ਮੁਸ਼ਕਲਾਂ ਨਾਲ ਉਸਾਰੀ ਸਾਡੀ ਇਸ ਸਭਯਤਾ ਦਾ ਇਹ ਢਾਂਚਾ
ਚਕਨਾ-ਚੂਰ ਹੋ ਵਹਿਸੀ;
ਮਾਰਾਂ ਮਾਰ ਕੱਠੀ ਕੀਤੀ ਸਾਡੀ ਇਹ ਰਾਸ ਪੂੰਜੀ,
ਧੂੰ-ਬੱਦਲ ਵਾਂਗ ਉਡੰਤ ਹੋ ਜਾਏਗੀ;
ਇਲਮਾਂ ਦੇ ਲਫ਼ਾਫ਼ੇ, ਗਿਆਨਾਂ ਦੇ ਸਤੂਨ,
ਫ਼ਲਸਫੇ ਦੇ ਜਾਲ, ਧਿਆਨਾਂ ਦੇ ਗੋਰਖ-ਧੰਦੇ,
ਮਜ਼੍ਹਬਾਂ ਦੇ ਪਿੰਜਰੇ, ਕਰਮਾਂ ਦੇ ਰੁਝੇਵੇਂ,