ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/80

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਕੈਦੀ

ਬੁਲਬੁਲ, ਨਿੱਕੀ ਜਿਹੀ, ਸੁਹਣੀ ਜਿਹੀ,
ਪਿੰਜਰੇ ਅੰਦਰ ਕੈਦ,
ਪਿੰਜਰਾ ਲੋਹੇ ਦੀਆਂ ਸੀਖਾਂ ਦਾ,
ਉਹ ਨਨ੍ਹੀ ਸੁਹਲ ਜਿੰਦੜੀ!

ਤੜਫਦੀ, ਖੰਭ ਮਾਰਦੀ,
ਚੁੰਝਾਂ, ਨਾਲੇ ਪੌਂਚੇ,
ਟੁੱਟਦਾ ਨਾ, ਇਹ ਲੋਹੇ ਦਾ ਪਿੰਜਰਾ,
ਬੁਲਬੁਲ ਕੈਦ, ਬੇ-ਬਸ, ਤਰਸ-ਯੋਗ!

ਮੇਰੀ ਜਿੰਦ,
ਸੋਹਣੀ ਜਿਹੀ, ਨਿੱਕੀ ਜਿਹੀ, ਸੁਬਕ ਬੁਲਬੁਲ,
ਕੈਦ-
ਖਾਹਸ਼ਾਂ ਦੀਆਂ ਸੀਖਾਂ ਅੰਦਰ,
ਦੁਜੈਗੀ ਦੀਆਂ ਕੰਧਾਂ ਅੰਦਰ,
ਫਰੇਬਾਂ ਦੇ ਪਰਦੇ ਅੰਦਰ,
ਮੂਰਖਤਾ ਦੇ ਕੋਠੇ ਅੰਦਰ-
ਸਿਰ ਪਟਕਦੀ,
ਖਾਹਸ਼ਾਂ ਦੀ ਪੂਰਤੀ ਲਈ,

੭੫