ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/81

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਫਰੇਬਾਂ ਦੀ ਕਾਮਯਾਬੀ ਲਈ,
ਤੇ ਲਹੂ ਲੁਹਾਨ ਹੁੰਦੀ।

ਅਕਲ ਦੀ ਖਿੜਕੀ ਖੁਲ੍ਹੀ ਹੈ,
ਸੱਚ ਦੇ ਰਾਹ ਨੂੰ ਜੰਦਰਾ ਨਹੀਂ,
ਹਕੀਕਤ ਦੇ ਬੂਹੇ ਨੂੰ ਭਿੱਤ ਨਹੀਂ,
ਇੰਨੇ ਰਾਹ ਖੁਲ੍ਹੇ, ਇਸ ਪਿੰਜਰੇ ਦੇ,
ਛੁਟ ਸਕਦੀ ਮੇਰੀ ਜਿੰਦੜੀ ਇਸ ਕੈਦੋਂ,
ਪਰ ਛੁਟਦੀ ਨਹੀਂ।
ਕੇਹੀ ਤਰਸ-ਯੋਗ ਕੈਦਨ ਹੈ,
ਇਹ ਜਿੰਦੜੀ ਮੇਰਾ!

੭੬