ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/85

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਚਿੜੀ

ਮੈਂ ਇਕ ਚਿੜੀ ਹਾਂ, ਨਿੱਕੀ ਜਿਹੀ, ਨਾਜ਼ਕ, ਨਿਤਾਣੀ,
ਨਿੱਕੀ ਜਹੀ ਜਾਨ ਮੇਰੀ, ਨਿੱਕੀ ਜਿਹੀ ਮਿੱੱਤ, ਨਿੱਕਾ ਜਿਹਾ ਵਿੱਤ,
ਨਾ ਕੋਈ ਕੰਮ ਮੇਰੇ ਕੋਲੋਂ ਪੁੱਗਦਾ,
ਨਾ ਕੋਈ ਕਾਜ ਮੇਰੇ ਬਿਨ ਥੁੜਦਾ,
ਮੈਂ ਇਕ ਚਿੜੀ ਹਾਂ!

ਇਸ ਰਾਹ ਦਾ ਇਹ ਰੁਖ, ਸਦਾ ਦਾ ਬਸ ਮੇਰਾ ਸਾਥੀ,
ਸਭ ਟੁੰਡ ਟਹਿਣੀਆਂ ਇਸ ਦੀਆਂ, ਮੇਰਾ ਬਸ ਆਸਰਾ,
ਇਸ ਨੂੰ ਮੇਰਾ ਭਾਰ ਨਾ ਲੱਗਦਾ,
ਨਾ ਇਹ ਮੇਰੀ ਹੋਂਦ ਕੋਲੋਂ ਅੱਕਦਾ।
ਮੈਂ ਇਕ ਚਿੜੀ ਹਾਂ!

ਉੱਡਣਾ ਹਵਾਵਾਂ ਵਿਚ, ਗਾਣਾ ਗਗਨਾਂ ਵਿਚ।
ਇਹ ਕੰਮ ਮੇਰਾ।
ਕੋਈ ਕੰਨ ਗੀਤ ਮੇਰੇ ਸੁਣਦਾ ਕਿ ਨਾ?
ਮੈਂ ਸੁਣਾਨ ਨੂੰ ਨਾ ਗਾਂਦੀ।
ਕੋਈ ਅੱੱਖ ਉਡਾਰੀ ਮੇਰੀ ਤੱਕਦੀ ਕਿ ਨਾ?
ਮੈਂ ਵਿਖਾਣ ਨੂੰ ਨਾ ਉਡਦੀ।
ਮੈਂ ਇਕ ਚਿੜੀ ਹਾਂ!

੮੦