ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/86

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਦੀ ਕਦੀ ਕੋਈ ਰਾਹੀ ਗੀਤ ਮੇਰਾ ਆਣ ਸੁਣਦਾ,
ਤੇ ਉਡਾਰੀ ਮੇਰੀ ਵੇਖ ਖੁਸ਼ ਹੋਂਦਾ,
ਇਹ ਮੇਰੇ ਭਾਗ, ਨਾਲੇ ਉਸ ਦੇ,
ਰੂਹਾਂ ਦੇ ਮੇਲ ਸੋਹਣੇ ਲਗਦੇ ਮੈਨੂੰ,
ਮੈਂ ਇਕ ਚਿੜੀ ਹਾਂ!

੮੧