ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/90

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਭ ਮੇਰੇ ਸਾਥੀ

ਮੈਂ ਇਕੱਲਾ ਸਾਂ, ਕਦੀ-
ਮੈਂ ਭੀ ਇਕ ਸਾਥੀ ਢੂੰਡਿਆ ਸੀ ਕਦੀ,
ਉਸ ਦੀ ਢੂੰਡ, ਉਸ ਦਾ ਸਾਥ, ਇਕ ਜੀਵਨ ਸੀ ਅਕਹਿ।

ਹੁਣ ਮੈਂ ਇਕੱਲਾ ਨਹੀਂ, ਕਿ ਸਭ ਮੇਰੇ ਸਾਥੀ ਹਨ,
ਕਿਸੇ ਇਕ ਨਾਲ ਮੇਰਾ ਜੋੜ ਨਹੀਂ, ਕਿਉਂਕਿ ਸਭ ਨਾਲ ਮੈਂ
ਜੁੜਿਆ ਹਾਂ,
ਕਿਸੇ ਇਕ ਨਾਲ ਮੇਰੀ ਸਾਂਝ ਨਹੀਂ, ਕਿਉਂਕ ਸਭ ਮੇਰੇ ਸਾਂਝੀ
ਵਾਲ ਹਨ,
ਕੋਈ ਮੇਰਾ ਰਾਜ਼ਦਾਰ ਨਹੀਂ, ਕਿਉਂਕਿ ਮੇਰਾ ਰਾਜ਼ ਕੋਈ
ਨਹੀਂ,
ਕਿਸੇ ਇਕ ਬੁਤ ਦਾ ਮੈਂ ਪੁਜਾਰੀ ਨਹੀਂ, ਕਿਉਂਕਿ ਮੇਰਾ ਬੁਤ-ਖਾਨਾ
ਕੋਈ ਨਹੀਂ,
ਹੁਣ ਮੇਰੀ ਬੁੱਕਲ 'ਚ ਕੋਈ ਨਹੀਂ, ਕਿਉਂਕਿ ਮੇਰੀ ਬੁੱਕਲ ਕੋਈ
ਨਹੀਂ।

ਹੁਣ ਮੈਂ ਚੌੜਾ ਹੋਇਆ ਹਾਂ, ਸਭ ਮੇਰੇ ਵਿਚ ਹਨ।
ਹੁਣ ਮੈਂ ਇਕੱਲਾ ਨਹੀਂ, ਕਿ ਸਭ ਮੇਰੇ ਹਨ।
ਢੂੰਡ ਕਿਸ ਦੀ, ਤਲਾਸ਼ ਕੇਹੀ? ਇੱਕਲ ਕਿਵੇਂ?

੮੫