ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਕੋਹਲੂ
ਇਹ ਕੋਹਲੂ,
ਕਿਡਾ ਵੱਡਾ-ਰੱਬ ਦਾ ਸੁਰਮੇਦਾਨਾ,
ਕਿਸ ਲੱਕੜ ਦਾ ਬਣਿਆ? ਕਿਸ ਤਰਖਾਣ ਦਾ ਘੜਿਆ?
ਕਦੋਂ ਆ ਗੱਡਿਆ ਇਸ ਕੋਠੇ ਅੰਦਰ,
ਤੇਲੀਆਂ ਸਾਰੇ ਪਿੰਡ ਦਿਆਂ ਰਲ ਕੇ,
ਇਹ ਕੋਹਲੂ।
ਅੰਦਰ ਬਾਹਰੋਂ ਥਿੰਧਾ,
ਚੱਪਾ ਚੱਪਾ ਮੈਲ ਤੇਲ ਦੀ ਜੰਮੀ,
ਪੀੜ੍ਹੀਆਂ ਦਾ ਵਿੱਢਿਆ, ਇਹ ਕੋਹਲੂ,
ਹਥ ਭਰਦੇ, ਹਥ ਲਾਇਆਂ,
ਅਗੇ ਧਰਿਆ, ਇਕ ਬੋੜਾ ਭਾਂਡਾ, ਮੈਲਾ ਲਿਬੜਿਆ,
ਵਿਚ ਪੈਂਦੀ ਤੇਲ ਦੀ ਨਿਕੜੀ ਧਾਰ, ਕੋਹਲੂ ਦੀ ਪਾੜਛੀ ਥਾਣੀਂ।
ਵਿਚ ਲੱਠ ਫਿਰਦੀ, ਵੱਡੀ ਇਕ ਮੋਟੀ,
ਜਿਵੇਂ ਸੁਰਮਚੂ ਰੱਬ ਦਾ,
ਫਿਰਦੀ ਪੀੜਦੀ ਜੋ ਵਚ ਪੈਂਦਾ-
ਅਲਸੀ, ਤਾਰਾ-ਮੀਰਾ ਤੇ ਸਰ੍ਹੋਂ,
੮੭