ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਕੋਹਲੂ ਨਿਤ ਨਿਤ ਚਲਦਾ,
ਇਹ ਢੱਗਾ ਨਿਤ ਨਿਤ ਵਗਦਾ,
ਇਹ ਤੇਲੀ ਨਿਤ ਨਿਤ ਖਪਦਾ,
ਤੇ ਤੇਲਣ ਨਿਤ ਪਕਾਂਦੀ-
ਇਹ ਇਨ੍ਹਾਂ ਦੀ ਕਾਰ ਹੈ,
ਇਹ ਇਨ੍ਹਾਂ ਦਾ ਜੀਵਨ।

ਕੁਝ ਉਚਿਆਣ ਨਾ, ਕੁਝ ਨਿਵਾਣ ਨਾ,
ਕੁਝ ਚੜ੍ਹਾਈ ਨਾ, ਕੁਝ ਲਹਾਈ ਨਾ,
ਉਤਾਂਹ ਕਦੀ ਇਹ ਤਕਦੇ ਨਾ,
ਹੇਠਾਂ ਕਦੀ ਇਹ ਵਿਹੰਦੇ ਨਾ,
ਸਦਾ ਇਕ ਸਾਰ ਜੀਂਦੇ ਇਹ,
ਇਕ ਬੇ-ਸਵਾਦੀ, ਹੋਈ ਨਾ ਹੋਈ, ਪੱਧਰ ਜੇਹੀ ਥਾਂ ਤੇ।

ਬਸ ਕਾਰ ਦੀ ਕਾਰ ਨਿਤ, ਕਦੀ ਕੋਈ ਸ਼ੁਗਲ ਨਾ,
ਸਵੇਰ ਸਾਰ ਕਦੀ ਕੋਈ ਬੁਢੀ ਆਉਂਦੀ, ਪੋਤਰੇ ਨੂੰ ਉਂਗਲ ਲਾਈ,
ਸਿਰ ਪੱਕਿਆ ਸਾਰਾ ਫੋੜਿਆਂ ਨਾਲ ਜਿਸ ਦਾ,
ਪੁਛਦੀ ਭਾਈ ਤੇਲੀ ਨੂੰ, ਤੇ ਲਾ ਲੈਂਦੀ ਝੱਗ, ਸਰੋਂ ਦੇ ਕੱਚੇ
ਤੇਲ ਦੀ, ਪੋਤਰੇ ਦੇ ਸਿਰ-
ਇਹ ਪਰਉਪਕਾਰ ਇਸ ਕੋਹਲੂ ਦੇ ਕਾਰਖਾਨੇ ਦਾ ਬਸ!
ਸਰਦੀਆਂ ਦੀ ਪਿੱਛਲੀ ਰਾਤ, ਇਹ ਤੇਲੀ ਰੂੰ ਪਿੰਜਦਾ, ਸੁਆਣੀਆਂ

੮੯