ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਆਖਦੀ ਨਿਨਾਣ ਤੇ ਸੱਸ ਨੂੰ, "ਮੈਂ ਨੂੰ ਪਿੰਞਾਣ ਜਾਣਾ ਨੀ
ਭਲਕੇ ਸਵੇਲੇ,
ਉਠ ਬਹਿੰਦੀ ਛੋਪਲੇ, ਅਧੀ ਰਾਤ, ਪੋਪਲੇ ਪੈਰੀਂ ਪੱਬਾਂ ਭਾਰ ਕੁੰਡੀ
ਬਾਹਰੋਂ ਮਾਰ ਜਾਂਦੀ ਘਰ ਦੀ,
ਤੇ ਟੁਰ ਪੈਂਦੀ ਪੀਡੀ ਬੁੱਕਲ ਮਾਰ, ਕਿਸੇ ਹੋਰਸ ਹੀ ਪਾਸੇ।
ਰਹਿ ਜਾਂਦਾ ਘਰ ਤੇਲੀ ਦਾ ਕਿਸੇ ਹੋਰਸ ਪਾਸੇ,
ਜਾਂਦੀ, ਭੱਜੀ ਕਾਹਲੀ ਕਾਹਲੀ, ਨੰਗੀਂ ਪੈਰੀਂ, ਧਰਮ ਸਾਲਾ ਵੰਨੀਂ,
ਤੇ ਜਾ ਠਕੋਰਦੀ ਕੋਠੜੀ, ਉਸ ਗਭਰੂ ਜਵਾਨ ਧਰਮਸਾਲੀਏ ਭਾਈ
ਦੀ, ਇਸ ਦਾ ਹਾਣ ਸੀ ਉਹ,
ਤੇ ਅਗੋਂ ਭਿੱਤ ਝੱਟ ਖੁਲ੍ਹਦੇ-ਪ੍ਰੇਮੀ ਸਦਾ ਜਾਗਦੇ ਰਹਿੰਦੇ ਅਧੀਆਂ ਰਾਤਾਂ,
ਤੇ ਵੜ ਜਾਂਦੀ ਇਹ ਭਾਈ ਦੀ ਪ੍ਰੇਮਣ, ਭਾਈ ਦੀ ਨਿੱਘੀ ਬੁੱਕਲੇ।
ਕੇਹੀ ਠਰੀ ਹੋਈ ਆਈ ਸੀ, ਕੱਕਰ ਪਾਲਿਆਂ ਦੀ,
ਉਸ ਬੁਢੇ ਹਟਵਾਣੀਏਂ ਦੀ ਇਹ ਜਵਾਨ ਨਾਰ!

ਇਉਂ ਪ੍ਰੀਤਾਂ ਪਲਦੀਆਂ, ਗੁਰਾਂ ਦੇ ਵੇਲੇ, ਇਸ ਨਿਕੀ ਜਿਹੀ ਕੋਠੜੀ
’ਚ, ਘੜੀਆਂ ਦੋ,
ਸੁੱਤੀ ਮੋਈ ਦੂਤੀ ਦੁਨੀਆਂ ਦੀ ਪੱਥਰ ਪਾੜਨੀ ਨਜ਼ਰੋਂ ਰਤਾ ਓਹਲੇ
ਮੁੜ ਟੁਰ ਪੈਂਦੀ ਇਹ ਪ੍ਰੇਮਣ, ਮੱਧਮ ਚਾਲੇ, ਤੇਲ ਦੇ ਘਰ ਰੂੰ,
ਪਿੰਞਾਣ ਕਪਾਹ ਦਾ,
ਤੇ ਭਾਈ ਲੱਗ ਜਾਂਦਾ, ਸਿਦਕਾਂ ਨਾਲ, ਉਸ ਆਸਾਂ ਪੂਰ, ਰੱਬ
ਗੁਰੂ ਦੀ ਸੇਵਾ ਵਿਚ।

੯੧