ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਉਹ ਰੂੰ ਪਿੰਜਾ ਕੇ ਆ ਜਾਂਦੀ, ਹਨੇਰੇ ਮੁਨ੍ਹੇਰੇ ਘਰ ਆਪਣੇ,
ਤੇ ਆ ਆਖਦੀ, ਚੌੜ ਨਾਲ, ਸੱਸ ਤੇ ਨਿਨਾਣ ਨੂੰ, "ਲੋਂ ਨੀ ਭੈਣਾਂ
ਵੱਟੋ ਪੂਣੀਆਂ, ਮੈਂ ਆ ਗਈ ਜੇ ਰੂੰ ਪਿੰਜਾ ਕੇ"-
ਇਹ ਇਕ ਸੁਹਣੀ ਵਰਤੋਂ, ਇਸ ਤੇਲੀ-ਪੇਂਜੇ ਦੇ ਘਰ ਦੀ,
ਧੰਨ ਇਹ ਤੇਲੀ ਦਾ ਪਰਦੇ ਪੋਸ਼ ਘਰ, ਬਹਾਨਿਆਂ ਨਾਲ ਪ੍ਰੇਮੀ
ਮਿਲ ਕੇ, ਪ੍ਰੀਤਾਂ ਪਾਲਦੇ, ਜਿਸ ਪਿਛੇ।

ਉਹ ਕੋਹਲੂ ਦਾ ਢੱਗਾ ਕੀ ਮੈਂ ਹੀ ਹਾਂ?
ਤੇ ਉਹ ਤੇਲੀ 'ਉਹ',
ਤੇ ਉਹ ਤੇਲਣ ‘ਤੂੰ',
ਤੇ ਕੋਹਲੂ ਇਸ ਦੁਨੀਆਂ ਦਾ ਇਹ ਚਰਖਾ,
ਤੇ ਕੋਈ ਕੋਈ ਜਿਊਂਦੀ ਜੋੜੀ, ਪ੍ਰੀਤਾਂ ਦਾ ਰੂੰ ਪਿੰਜਾ ਲੈ ਜਾਂਦੀ,
ਵਗਦਿਆਂ ਵਹਿੰਦਿਆਂ,
ਕਪਾਹ ਦਾ ਰੂੰ ਪਿੰਵਾਣ ਦੇ ਬਹਾਨੇ।

੯੨