ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/98

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਹ ਕਹਾਣੀ ਨਹੀਂ

ਇਕ ਆਦਮੀ ਇਕ ਇਸਤ੍ਰੀ ਤੇ ਆਸ਼ਕ ਸੀ। ਉਸ ਦੀਆਂ ਰਾਤਾਂ ਦੀ ਤਨਹਾਈ ਤੇ ਉਸ ਦੀ ਤਿਨਹਾਈ ਦੀਆਂ ਰਾਤਾਂ, ਉਸ ਦੀ ਯਾਦ ਵਿਚ ਬੀਤਦੀਆਂ ਸਨ।
ਤੇ ਉਹ ਜ਼ਨਾਨੀ ਭੀ ਉਸ ਨੂੰ ਪਿਆਰਦੀ ਸੀ।
ਇਕ ਦਿਨ ਆਦਮੀ ਨੇ ਆਖਿਆ, "ਮੈਨੂੰ ਤੇਰੇ ਨਾਲ ਏਨਾਂ ਪਿਆਰ ਏ ਕਿ ਤੇਰੇ ਬਿਨ ਮੇਰੀ ਜ਼ਿੰਦਗੀ ਸੰਭਵ ਨਹੀਂ, ਆ ਮੈਂ ਤੇ ਤੂੰ ਵਿਆਹ ਕਰ ਲਈਏ ਕਿ ਸਾਡੀ ਜ਼ਿੰਦਗੀ ਸ੍ਵਰਗੀ
ਹੋ ਜਾਏ।"
ਜ਼ਨਾਨੀ ਨਾ ਮੰਨੀ।
ਉਨ੍ਹਾਂ ਦਾ ਵਿਆਹ ਨਾ ਹੋਇਆ, ਪਰ ਦੁਹਾਂ ਦੀਆਂ ਜ਼ਿੰਦਗੀਆਂ ਸ੍ਵਰਗੀ ਬਣ ਗਈਆਂ।

(ਤਰਜਮਾ)

੯੩