ਇਹ ਵਰਕਾ ਤਸਦੀਕ ਕੀਤਾ ਗਿਆ ਏ
ਉਹਦੀ ਦੇਹ 'ਚ ਵੀ
ਇਕ ਪੱਤਣ ਬਣਾ ਬੈਠੇ।
ਇਸੇ ਕਾਰਨ ਸੁਭਾਅ ਤੋਂ ਬਿਲਕੁਲ ਹੀ ਵਿਪਰੀਤ
ਉਸ ਬਾਰੇ ਕਿਸੇ ਨਹੀਂ ਸੋਚਿਆ ਹੋਣੈ
ਕਿ ਕਿਸੇ ਦੀ ਅੱਖ 'ਚ
ਡਲ੍ਹਕਦਾ ਅੱਥਰੂ ਵੇਖ
ਉਹ ਸਿਰਫ਼ ਪਸੀਜਿਆ ਹੀ ਨਹੀਂ ਜਾਏਗਾ
ਸਗੋਂ ਉਹਦੇ ਅੰਦਰੋਂ ਫੁੱਟੇ ਸ਼ਬਦਾਂ 'ਚ
ਅੱਥਰੂ ਦੇ ਰੰਗਾਂ ਦਾ ਜ਼ਿਕਰ ਹੀ ਨਹੀਂ
ਸੇਕ ਵੀ ਸਮਾਇਆ ਹੋਵੇਗਾ।
ਸ਼ਾਇਦ ਇਸੇ ਕਰਕੇ ਹੀ
ਉਹਦੇ ਨਾਵਲਾਂ ਦੀਆਂ ਨਾਇਕਾਵਾਂ
ਕਦੇ ਕਦੇ ਉਹਦੇ ਚੇਤਿਆਂ 'ਚ ਆਉਂਦੀਆਂ
ਤਾਂ ਬਿਰਧ ਅਵੱਸਥਾ 'ਚ ਵੀ
ਉਹਦੇ ਦਿਲ ਦਰਿਆ ਦੇ
ਕਿਨਾਰੇ ਛਲਕ ਉੱਠਦੇ ਨੇ।
ਉਹ ਵਿਰਸੇ ਦੀ ਵਰੋਸਾਈ ਧਰਤੀ 'ਤੇ
ਮਲਕ ਮਲਕ ਪੈਰ ਪੁੱਟਦਾ
ਬਾਬੇ ਨਾਨਕ ਦੀਆਂ ਪੈਲ਼ੀਆਂ 'ਚੋਂ
ਸੁਹਜ, ਸਲੀਕਾ, ਸਹਿਚਾਰ ਤੇ ਸਾਹਿਤ ਦੀ
ਜਰਖੇਜ਼ ਮਿੱਟੀ 'ਚੋਂ
ਉਹਦੀਆਂ ਪੈੜਾਂ ਲੱਭਦਾ
ਬਿਰਖਾਂ ਤੋਂ ਬਾਬੇ ਦੇ
ਕਰਤਾਰੀ ਬੋਲ ਸੁਣਦਾ ਰਿਹਾ।
ਫਿਰ ਇਕ ਦਿਨ ਆਇਆ
ਜਦੋਂ ਉਹ ਕੁਰੱਖਤ ਲਿਬਾਸ ਨੂੰ
ਪਿੰਡੇ ਤੋਂ ਲਾਹ
ਰਾਵੀ ਦੇ ਪਾਰ ਤੋਂ
ਉਰਾਰ ਆ ਪਹੁੰਚਿਆ
ਵਰਣਾਂ ਦੇ ਵਣਜਾਰੇ - 20