ਸਾਡੇ ਸਮਿਆਂ ਦੇ ਸਰਬ-ਸੱਚ ਨੂੰ
ਰੂਪਮਾਨ ਹੀ ਨਹੀਂ ਕਰਦੀਆਂ
ਸਗੋਂ ਸੋਚਾਂ ਦੀ ਸੂਲੀ ਤੇ ਵੀ
ਬੇਪਰਦ ਕਰ ਟੰਗ ਜਾਂਦੀਆਂ ਹਨ
ਦਰਅਸਲ ਉਹਨਾਂ ਵਕਤ ਦੀਆਂ ਸ਼ਿਕਾਰ ਹੋਈਆਂ ਨੇ
ਖਿੜਕੀ ਤਾਂ ਕੀ ਖੋਹਲਣੀ ਸੀ
ਪਰਦੇ ਵੀ ਨਹੀਂ ਚੁਕ ਸਕੀਆਂ
ਤੇ ਰੋਸ਼ਨੀ ਦੀ ਤਾਂਘ ਤਾਂਘ 'ਚ
ਹਨ੍ਹੇਰੇ ਦੀ ਸਰਦਲ ਤੇ ਪਹੁੰਚ ਜਾਂਦੀਆਂ ਨੇ
ਇੰਜ ਕਰਦਿਆਂ ਉਹਦੀ ਕਲਮ
ਔਰਤਾਂ ਦੇ ਕਿੰਨੇ ਹੀ ਰੂਪ ਸਿਰਜ ਜਾਂਦੀ
ਤੇ ਮਰਦ-ਮਨਾਂ ਨੂੰ
ਗਹਿਰੇ ਅਰਥ ਸਮਝਾ ਜਾਂਦੀ ਹੈ।
ਉਰਦੂ 'ਚ ਲਿਖਦਿਆਂ ਲਿਖਦਿਆਂ
ਇਹ ਸਮਝ ਆਈ
ਕਿ ਇਸ ਭਾਸ਼ਾ 'ਚ ਤਾਂ ਸਿਰਫ਼
ਦਾਸਤਾਨੇ-ਮੁਹੱਬਤ ਹੀ ਕਹੀ ਜਾ ਸਕਦੀ ਹੈ
ਮਨਾਂ ਦੇ ਮਾਰੂਥਲ ਦੀ ਥਾਹ ਪਾਉਣ
ਸਾਹਾਂ ਦੇ ਸਾਗਰ ਹੰਘਾਲਣ
ਜ਼ਿੰਦਗੀ ਨੂੰ ਤਹਿ ਤਕ ਸਮਝ
ਸਮੱਸਿਆ ਦੇ ਨਿਪਟ ਨਪਟਾਰੇ ਲਈ
ਆਪਣੀ ਬੋਲੀ ਹੀ ਕਾਰਗਰ ਹੋ ਸਕਦੀ ਹੈ।
ਉਸਦੀ ਲਿਖਤ ਵਿਚ
ਭੂਤ, ਵਰਤਮਾਨ ਤੇ ਭਵਿੱਖ
ਇਕੋ ਬਿੰਦੂ ਤੇ ਖਲੋਤੇ ਨਜ਼ਰ ਆਉਂਦੇ ਹਨ
ਤੇ ਇਕੋ ਬੰਦਾ ਕੱਲਾ-ਕਾਰਾ ਹੀ
ਪੂਰੇ ਸਮਾਜ ਦੀ ਝਾਕੀ ਬਣ ਜਾਂਦਾ ਹੈ
ਤੇ ਅਣਕਿਆਸੇ, ਅਣਚਾਹੇ ਵਕਤਾਂ ਪ੍ਰਤੀ
ਸਾਡੇ ਮਨਾਂ 'ਚ ਤਰਸ ਜਗਾ ਜਾਂਦਾ ਹੈ।
ਵਰਣਾਂ ਦੇ ਵਣਜਾਰੇ - 44