ਉਂਜ ਉਹ ਰਾਜਾ ਨਹੀਂ ਸੀ
ਅਗਵਾੜ ਦਾ ਸਭ ਤੋਂ ਅੜਬ ਬੰਦਾ
ਵਿਚਰਦਾ ਹਉਮੈ ਵਿਚ ਤੇ ਡਾਂਗ ਖੜੀ ਰੱਖਦਾ
ਸ਼ਾਹਾਂ ਦਾ ਕਰਜ਼ਈ ਹੁੰਦਿਆਂ ਵੀ
ਉਸਦੀ ਤੋਰ ਵਿਚ ਮੜ੍ਹਕ ਸੀ।
ਉਹਦਾ ਸੁਪਨਾ ਸੀ
ਮੇਰਾ ਪੁੱਤ ਚਾਰ ਜਮਾਤਾਂ ਪੜ੍ਹ ਕੇ
ਬਹੁਤ ਵੱਡਾ ਅਫਸਰ ਪਿੰਡ ਦਾ ਪਟਵਾਰੀ ਬਣੇ
ਪਰ ਜਦੋਂ ਪੁੱਤ ਪਿਤਾ ਦੇ
ਸੁਪਨਿਆਂ ਦੀ ਸੀਮਾ ਟੱਪ ਗਿਆ
ਤਾਂ ਉਹ ਆਖਦੈ : 'ਪੁੱਤਰਾ।
ਕਿਤਾਬਾਂ 'ਚੋਂ ਕੀ ਕੱਢਾਂਗਾ, ਐਵੇਂ ਤੇਲ ਫੂਕਦੈਂ
ਸੋਚ ਉਹਦੇ ਪੁੱਤ ਨੇ
ਕਿਤਾਬਾਂ 'ਚੋਂ ਕੁਝ ਨਹੀਂ ਕੱਢਿਆ
ਉਹ ਜੱਟਾਂ ਤੇ ਸ਼ਾਹਾਂ ਦਾ ਕਰਜ਼ਈ ਸੀ
ਤੇ ਪੁੱਤ ਮਨ ਦਾ ਕਰਜ਼ਈ ਹੈ
ਬਾਪ ਦੀ ਗਹਿਣੇ ਕੀਤੀ ਜ਼ਮੀਨ ਤਾਂ ਉਸ ਛੁਡਾ ਲਈ
ਪਰ ਮਨ ਦੀ ਤੱਪੜ ਤਿਹਾਈ
ਧਰਤੀ ਦਾ ਉਹ ਕੀ ਕਰੇਗਾ।
ਤੇ ਉਹ ਤੁਰ ਪਿਆ ਦਰਿਆ ਵਾਂਗ
ਮਨ ਦੀਆਂ ਜੂਹਾਂ ਨੂੰ ਠਾਰਨ ਲਈ।
ਇਸ ਦਰਿਆ ਦੇ ਸੰਜੋਗ ਅੰਞਾਣੇ ਹੀ ਨਹੀਂ
ਬੜੇ ਅਵੱਲੇ ਵੀ ਨੇ
ਉਹ ਪੈਂਤੀ ਅੱਖਰਾਂ ਤੋਂ
ਅਜੇ ਮੁਹਾਰਨੀ ਤਕ ਪਹੁੰਚਿਆ ਸੀ
ਕਿ ਉਹਦੇ ਚੁੱਪ-ਚਪੀਤੇ ਦੇ ਗੁੱਟ ਉਪਰ
ਸ਼ਗਨਾਂ ਦਾ ਗਾਨਾ ਬੰਨ੍ਹ ਦਿੱਤਾ ਗਿਆ
ਸਿਰਫ਼ ਉਹੀ ਜਾਣਦਾ ਹੈ
ਕਿ ਇਕ ਸੁਪਨਿਆਂ ਲੈਂਦੀ ਅੱਖ ਦਾ
ਡੁੱਲਦੇ ਹੋਏ ਕੰਨਾਂ ਨਾਲ
ਵਰਣਾਂ ਦੇ ਵਣਜਾਰੇ - 47