ਸਮੱਗਰੀ 'ਤੇ ਜਾਓ

ਪੰਨਾ:ਵਰਣਾਂ ਦੇ ਵਣਜਾਰੇ - ਰਵਿੰਦਰ ਭੱਠਲ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੇਖਕ ਵੱਲੋਂ : ਮਨ-ਮੌਜ ’ਚ ਗਾਹੇ-ਬਗਾਹੇ ਲਿਖੇ ਇਹ ਕਾਵਿ-ਚਿੱਤਰ ਇਕੱਠੇ ਕਰਨ ਦਾ ਸਬੱਬ ਹੀ ਇਹ ਕਿਤਾਬ ‘ਵਰਣਾਂ ਦੇ ਵਣਜਾਰੇ ਬਣੀ ਹੈ। ਇਸ ਵਿਚਲੀਆਂ ਸ਼ਖ਼ਸੀਅਤਾਂ ਤਾਂ ਲਾਸਾਨੀ ਸਨ ਜਾਂ ਹਨ, ਪਰ ਮੇਰੀ ਅਲਪ ਬੁੱਧੀ ਜਿੰਨਾ ਕੁ ਜਾਣ ਜਾਂ ਪਛਾਣ ਸਕੀ, ਉਸੇ ਆਧਾਰ 'ਤੇ ਜਾਂ ਦਿਲ ਦੇ ਨੇੜੇ ਹੋਣ ਕਾਰਨ ਮੱਲੋ-ਮੱਲੀ ਮੇਰੀ ਲਿਖਤ ਦਾ ਅੰਗ ਬਣ ਗਈਆਂ ਸਨ। ਕੋਈ ਅਪਸ਼ਬਦ ਲਿਖੇ ਗਏ ਹੋਣ ਤਾਂ ਖਿਮਾ ਦਾ ਜਾਚਕ ਹਾਂ।