ਸਮੱਗਰੀ 'ਤੇ ਜਾਓ

ਪੰਨਾ:ਵਰਣਾਂ ਦੇ ਵਣਜਾਰੇ - ਰਵਿੰਦਰ ਭੱਠਲ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਭਾਅ ਦਾ ਆਪਣੀ ਹੀ ਕਿਸਮ ਦਾ ਮਾਲਕ ਹੈ
ਇਹੋ ਸੁਭਾਅ ਉਸਦੀ ਨਿਰੰਤਰ ਤੋਰ ਦਾ
ਕਾਰਨ ਵੀ ਹੈ ਤੇ ਗੁਪਤ ਗਵਾਹ ਵੀ।

ਮਾਰਕਸੀ ਪਾਰਟੀ ਦੇ ਧੁਰੰਤਰ ਲੀਡਰਾਂ ਸੰਗ
ਉਸ ਅਨੇਕਾਂ ਵਰ੍ਹੇ ਸੰਗ-ਸਾਥ ਕੀਤਾ
ਸਿਆਸੀ ਗੁੜ੍ਹਤੀ ਲਈ ਤੇ ਸਿਰਤੋੜ
ਸਰਗਰਮੀਆਂ 'ਚ ਜੂਝਣ ਦੇ ਚਾਅ ਪੂਰੇ ਕੀਤੇ
'ਲੋਕ ਲਹਿਰ' ਅਖਬਾਰ ਦੇ ਦਫ਼ਤਰ ਰਹਿੰਦਿਆਂ
ਸਿਆਸੀ ਸੂਝ ਨੂੰ ਮੱਥੇ ਦਾ ਨਸੀਬ ਬਣਾਇਆ
ਪਰ ਫਿਰ ਹੌਲੀ ਹੌਲੀ ਸਿਆਸੀ ਪਿੜ 'ਚੋਂ
ਸਰਕਦਾ ਸਰਕਦਾ ਆਪਣੀ ਹੀ ਧੂਣੀ ਧੁਖਾ ਬੈਠਾ।

ਉਹ ਹਮੇਸ਼ਾ ਚਿੰਤਤ ਦਿਖਾਈ ਦਿੰਦਾ
ਪਰ ਇਹ ਚਿੰਤਾ ਉਸਦੀ ਨਿਜੀ ਨਹੀਂ
ਬਾਹਰ ਵਸਦੇ ਜੱਗ-ਜਹਾਨ ਦੀ ਹੁੰਦੀ
ਕਿਸੇ ਵੀ ਦੀਨ-ਦੁਖੀ ਦੀ ਹੁੰਦੀ
ਸਦਾ ਬੇਚੈਨੀ ਤੇ ਅੱਚਵੀ 'ਚ ਰਹਿਣਾ
ਤਦੇ ਉਸਦੀ ਜੀਵਨ-ਸ਼ੈਲੀ ਸਮਝੋ ਬਾਹਰੀ ਹੈ।

ਪ੍ਰੀਤਮ ਸਿੰਘ ਰਾਹੀ ਨਾਲ ਉਸਦੀ ਦੋਸਤੀ
ਉਸਦੇ ਅੰਤਲੇ ਸਾਹਾਂ ਤਕ ਪੁੱਗਦੀ ਰਹੀ
ਉਤਰਾਅ ਚੜਾਅ ਵੀ ਵਿਚ ਵਿਚਾਲੇ ਆਉਂਦੇ ਰਹੇ
ਵਿੱਥਾਂ ਬਣਦੀਆਂ ਵੀ ਰਹੀਆਂ ਤੇ ਮਿੱਟਦੀਆਂ ਵੀ
ਉਹ ਕਿਤੇ ਵੀ ਨੇੜੇ-ਤੇੜੇ ਜਾਂ ਦੂਰ-ਦੁਰਾਡੇ ਵਿਚਰੇ
ਪਰ ਉਸਦਾ ਪੱਕਾ ਸਿਰਨਾਵਾਂ ਰਾਹੀਂ ਦੀ ਦੁਕਾਨ
'ਦੁੱਖ ਨਿਵਾਰਨ ਔਸ਼ਧਾਲਯ' ਛੱਤਾ ਖੂਹ ਬਰਨਾਲਾ ਹੀ ਰਿਹਾ।

ਉਸਦੀ ਗੱਲ ਵਿਚ ਤਰਕ ਤੇ ਠੰਰ੍ਹਮਾ
ਦੋਵੇਂ ਬਿਰਾਜਮਾਨ ਹੁੰਦੇ ਹਨ
ਤੁਹਾਨੂੰ ਬਾਹਰੋਂ ਬੜਾ ਸਿੱਧਾ-ਸਾਦਾ ਦਿਸੇਗਾ
ਪਰ ਹੈ ਉਹ ਬੜਾ ਤਿਕੜਮਬਾਜ਼
ਸਾਹਿਤ ਸਭਾਵਾਂ ਦੇ ਇਤਿਹਾਸ ਇਸਦੇ ਗਵਾਹ ਹਨ

ਵਰਣਾਂ ਦੇ ਵਣਜਾਰੇ - 67