ਪ੍ਰੋ. ਰਵਿੰਦਰ ਭੱਠਲ ਦੇ ਕਾਵਿ-ਚਿੱਤਰ 'ਵਰਣਾਂ ਦੇ ਵਣਜਾਰੇ'
ਕਵਿਤਾ ਤੋਂ ਨਾਟਕ ਦੀ ਯਾਤਰਾ ਕਰਦਿਆਂ ਅੱਜ ਸਾਹਿਤ ਦੇ ਬਹੁਤ ਸਾਰੇ ਰੂਪ ਹੋ ਗਏ ਹਨ। ਕਹਾਣੀ, ਇਕਾਂਗੀ, ਨਿਬੰਧ, ਆਲੋਚਨਾ, ਜੀਵਨੀ, ਸਵੈ-ਜੀਵਨੀ, ਯਾਦਾਂ, ਰੇਖਾ-ਚਿੱਤਰ ਅਤੇ ਹੋਰ ਕਈ ਆਧੁਨਿਕ ਸਰੂਪਾਂ ਵਿੱਚ ਸਾਹਿਤ ਰਚਿਆ ਜਾ ਰਿਹਾ ਹੈ।ਕਵਿਤਾ ਦੀਆਂ ਵੀ ਕਈ ਵੰਨਗੀਆਂ ਈਜਾਦ ਹੋ ਗਈਆਂ ਹਨ, ਜਿਵੇਂ ਮਹਾਂ-ਕਾਵਿ, ਮੁਕਤਕ ਆਦਿ। ਕਵਿਤਾ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦਾ ਚਰਿੱਤਰ ਚਿਤਰਣ ਵੀ ਕੀਤਾ ਜਾਣ ਲੱਗਿਆ ਹੈ। ਇਸ ਨੂੰ ਕਾਵਿ- ਚਿੱਤਰ ਦਾ ਨਾਮ ਦਿੱਤਾ ਗਿਆ ਹੈ। ਵਾਰਤਕ ਵਿੱਚ ਇਸ ਵੰਨਗੀ ਨੂੰ ਰੇਖਾ-ਚਿੱਤਰ ਜਾਂ ਸ਼ਬਦ-ਚਿੱਤਰ ਨਾਮ ਦਿੱਤੇ ਗਏ ਹਨ।
ਪੰਜਾਬੀ ਵਿੱਚ ਕਾਵਿ-ਚਿੱਤਰ ਲਿਖਣ ਦਾ ਆਰੰਭ ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਹੋਇਆ। ਗਲਪ ਲੇਖਕ ਸੁਖਬੀਰ ਨੇ ‘ਨੈਣ-ਨਕਸ਼’ ਸੰਗ੍ਰਹਿ ਵਿੱਚ ਕਾਫ਼ੀ ਕਾਵਿ-ਚਿੱਤਰ ਸਿਰਜੇ। ਉਪਰੰਤ ਮੋਹਨਜੀਤ ਨੇ ਤਿੰਨ ਸੰਗ੍ਰਹਿ ਕਾਵਿ- ਚਿੱਤਰਾਂ ਦੇ ਰਚੇ। ਡਾ. ਆਤਮ ਹਮਰਾਹੀ ਨੇ ‘ਬਾਵਨੀ ਰਾਹੀਂ 52 ਮਹਾਨ ਪੁਰਖਾਂ ਦੇ ਕਾਵਿ-ਚਿੱਤਰ ਵਾਹੇ। ਕਾਵਿ-ਚਿੱਤਰ ’ਤੇ ਕਲਮ ਅਜ਼ਮਾਈ ਕਰਨ ਵਾਲਿਆਂ ਵਿੱਚ ਪ੍ਰਮਿੰਦਰਜੀਤ, ਪ੍ਰੋ. ਜੋਗਾ ਸਿੰਘ, ਸਾਧੂ ਸਿੰਘ ਬੇਦਿਲ, ਡਾ. ਅਮਰ ਕੋਮਲ, ਨਿਰੰਜਣ ਸਿੰਘ ਚੀਮਾ, ਜੰਗ ਸਿੰਘ ਫੱਟੜ, ਕਰਮ ਸਿੰਘ ਰਸੀਆ, ਮੇਜਰ ਸਿੰਘ ਰਾਜਗੜ੍ਹ, ਸੁਰਜੀਤ ਸਿੰਘ ਦਿਹੜ ਅਗਲੀ ਪੀੜ੍ਹੀ ਦੇ ਕਵੀ ਹਨ। ਅਜੋਕੇ ਕਵੀ ਜੋ ਇਸ ਵਿਧਾ ’ਤੇ ਸਿਰਜਣਾ ਕਰ ਰਹੇ ਹਨ, ਉਨ੍ਹਾਂ ਵਿੱਚ ਰਾਮ ਸਰੂਪ ਸ਼ਰਮਾ, ਸੁਖਦੇਵ ਸਿੰਘ ਔਲਖ, ਫਕੀਰ ਚੰਦ ਤੁਲੀ, ਪ੍ਰਿੰ. ਮਲਕੀਤ ਸਿੰਘ ਗਿੱਲ ਭੱਠਲਾਂ, ਗੁਰਜੰਟ ਸਿੰਘ ਸੋਹਲ, ਹਾਕਮ ਸਿੰਘ ਮਹਿਰਮ, ਸਰੂਪ ਚੰਦ ਹਰੀਗੜ੍ਹ, ਪਰਮਜੀਤ ਪੱਪੂ ਧਨੌਲਾ, ਗੁਰਜਿੰਦਰ ਸਿੰਘ ਰਸੀਆ, ਰਘਵੀਰ ਸਿੰਘ ਗਿੱਲ ਕੱਟੂ ਅਤੇ ਇਨ੍ਹਾਂ ਸਤਰਾਂ ਦਾ ਲੇਖਕ ਸ਼ਾਮਲ ਹਨ। ਉਪਰੋਕਤ ਵਰਣਿਤ ਕਾਵਿ-ਚਿੱਤਰ ਸਿਰਜਕਾਂ ਵਿੱਚ ਆਪਣੀਆਂ ਵਿਭਿੰਨ ਵਿਸ਼ੇਸ਼ਤਾਵਾਂ ਹਨ। ਸੁਖਬੀਰ ਤੇ ਪ੍ਰਮਿੰਦਰਜੀਤ ਦੇ ਕਾਵਿ-ਚਿੱਤਰ ਸੰਖੇਪ ਹਨ। ਡਾ. ਹਮਰਾਹੀ ਅਤੇ ਡਾ. ਅਮਰ ਕੋਮਲ ਦੇ ਕਾਵਿ- ਚਿੱਤਰ ਲੰਬੇ ਹਨ। ਮੋਹਨਜੀਤ ਅਤੇ ਹਮਰਾਹੀ ਦੇ ਕਾਵਿ-ਚਿੱਤਰਾਂ ਦੀ ਭਾਸ਼ਾ ਗੂੜ੍ਹ ਅਤੇ ਆਮ ਪਾਠਕ ਦੀ ਸਮਝ ਤੋਂ ਉਚੇਰੀ ਹੈ। ਕਈਆਂ ਨੇ ਵਿਅਕਤੀ ਦੇ ਜੀਵਨ ਚਿਤਰਣ ’ਤੇ ਜ਼ੋਰ ਦਿੱਤਾ ਹੈ, ਕੁਝ ਕੁ ਨੇ ਕਾਰਜ ਖੇਤਰ ਵੱਲ ਧਿਆਨ ਖਿੱਚਿਆ
ਵਰਣਾਂ ਦੇ ਵਣਜਾਰੇ - 8